Punjab

ਫ਼ਿਰੋਜ਼ਪੁਰ ’ਚ ਚੱਲੀਆਂ ਸ਼ਰੇਆਮ ਗੋਲੀਆਂ, ਇਕ ਵਿਅਕਤੀ ਦੀ ਮੌਤ

ਮਾਮਲਾ ਗੈਂਗਵਾਰ ਦਾ ਦੱਸਿਆ ਜਾ ਰਿਹਾ ਹੈ

ਜਸਵਿੰਦਰ ਸਿੰਘ ਸੰਧੂ/ਬਾਲਕਿਸ਼ਨ
ਫ਼ਿਰੋਜ਼ਪੁਰ, 5 ਜੂਨ 2025: ਫ਼ਿਰੋਜ਼ਪੁਰ ਮੱਖੂ ਗੇਟ ਨੇੜੇ ਤਿੰਨ–ਚਾਰ ਅਣਪਛਾਤਿਆਂ ਵੱਲੋਂ ਸ਼ਰੇਆਮ ਬਾਜ਼ਾਰ ਵਿਚ ਫਾਈਰਿੰਗ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਸ਼ੂ ਮੌਂਗਾ ਵਾਸੀ ਗਲੀ ਬਲੌਚਾ ਵਾਲੀ ਫ਼ਿਰੋਜ਼ਪੁਰ ਸ਼ਹਿਰ ਜੋ ਕਿ ਟੈਟੂ ਬਣਾਉਣ ਵਾਲੀ ਦੁਕਾਨ ’ਤੇ ਬੈਠਾ ਸੀ, ਜਿਸ ਨੂੰ ਤਿੰਨ–ਚਾਰ ਅਣਪਛਾਤਿਆਂ ਨੇ ਆ ਕੇ ਗੋਲੀ ਮਾਰ ਦਿੱਤੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਦੋ ਗੁੱਟਾਂ ਵਿਚਕਾਰ ਆਪਸੀ ਤਕਰਾਰ ਦਾ ਮਸਲੇ ਤੋਂ ਬਾਅਦ ਗੈਂਗਵਾਰ ਦਾ ਮੁੱਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸਥਲ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਦੱਸਿਆ ਜਾਵੇਗਾ, ਪਰ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਗੈਂਗਵਾਰ ਦਾ ਹੈ ਤੇ ਜਿਹੜੇ ਵਿਅਕਤੀ ਆਸ਼ੂ ਮੌਂਗਾ ਨੂੰ ਗੋਲੀ ਮਾਰ ਕੇ ਗਏ ਹਨ, ਉਹ ਇਸਦੇ ਹੀ ਦੋਸਤ ਹਨ, ਜਿਨ੍ਹਾਂ ਨਾਲ ਕਦੇ ਇਹ ਉੱਠਦਾ–ਬੈਠਦਾ ਸੀ, ਪਰ ਕਿਸੇ ਗਲੋਂ ਤਕਰਾਰ ਹੋਣ ਬਾਅਦ ਇਨ੍ਹਾਂ ਵਿਚ ਰੰਜਿਸ਼ ਪੈਦਾ ਹੋ ਗਈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਦੀ ਪਤਨੀ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੌਂਦੀ–ਕੁਰਲਾਉਂਦੀ ਕਹਿ ਰਹੀ ਸੀ ਕਿ ਮੈਨੂੰ ਪਤਾ ਹੈ ਤੈਨੂੰ ਕਿੰਨਾ ਨੇ ਮਾਰਿਆ ਹੈ, ਇਕ ਵਾਰ ਉੱਠ ਜਾ ਮੇਰੇ ਨਾਲ ਗੱਲ ਕਰ।

Related Articles

Leave a Reply

Your email address will not be published. Required fields are marked *

Back to top button