
ਫ਼ਾਜ਼ਿਲਕਾ, 8 ਸਤੰਬਰ: ਫ਼ਾਜ਼ਿਲਕਾ ਦੇ ਨਾਲ ਲਗਦੇ ਪਿੰਡ ਪੈਂਚਾਂ ਵਾਲੀ ਵਿਖੇ ਲੈਂਟਰ ਡਿੱਗਣ ਦੇ ਮਲਬੇ ਹੇਠ ਆਉਣ ਨਾਲ ਮਿਸਤਰੀ ਦੀ ਮੌਤ।ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਮਲੋਟ ਰੋਡ ਤੇ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦਾ ਕੰਮ ਚੱਲ ਰਿਹਾ ਸੀ।ਜਿਸ ਦੌਰਾਨ ਕਾਲਬ ਦੀਆਂ ਸਪੋਰਟਾਂ ਟੁੱਟਣ ਕਾਰਨ ਇਹ ਹਾਦਸਾ ਹੋਇਆ ।ਜਿਸ ਦੌਰਾਨ ਲੈਂਟਰ ਦਾ ਮਲਬਾ ਡਿੱਗਣ ਕਰਕੇ ਮਿਸਤਰੀ ਹੇਠਾਂ ਦਬ ਗਿਆ ਤੇ ਉਸਦੀ ਮੌਤ ਹੋ ਗਈ।ਜਾਣਕਾਰੀ ਦਿੰਦੇ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਫ਼ਾਜ਼ਿਲਕਾ ਮਲੋਟ ਰੋਡ ਤੇ ਨਵਾਂ ਬਣ ਰਿਹਾ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦਾ ਕੰਮ ਚੱਲ ਰਿਹਾ ਸੀ।ਜਿਸ ਦੌਰਾਨ ਲੈਂਟਰ ਡਿੱਗ ਪਿਆ।ਫ਼ਾਜ਼ਿਲਕਾ ਦੀ ਧੋਬੀ ਘਾਟ ਮੁਹੱਲੇ ਦੇ ਰਹਿਣ ਵਾਲੇ ਮਿਸਤਰੀ ਮਹਿੰਦਰ ਕੁਮਾਰ ਦੀ ਮਲਬੇ ਹੇਠ ਆਉਣ ਨਾਲ ਉਸਦੀ ਮੌਤ ਹੋ ਗਈ।



