Punjab

ਫ਼ਲਾਂ ਦੀ ਦੁਕਾਨ ਤੋਂ ਚੁੱਕੇ ਪੈਸੇ, ਰੋਕਣ ’ਤੇ ਕੀਤਾ ਹਮਲਾ

ਲੁਧਿਆਣਾ, 22 ਜੁਲਾਈ : ਲੁਧਿਆਣਾ ਧੂਰੀ ਲਾਈਨ ਮਨੋਹਰ ਨਗਰ ਦੇ ਇਲਾਕੇ ’ਚ ਸੋਮਵਾਰ ਸ਼ਾਮ ਨੂੰ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਇਕ ਘਰ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ 75 ਸਾਲਾ ਬੁਜ਼ੁਰਗ ਸਮੇਤ ਪਰਿਵਾਰ ਦੇ 3 ਲੋਕ ਜ਼ਖਮੀ ਹੋ ਗਏ, ਜਦਕਿ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡੀਐੱਮਸੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਫਲਾਂ ਦੀ ਦੁਕਾਨ ਤੋਂ ਪੈਸੇ ਚੁੱਕੇ ਸਨ। ਰੋਕਣ ’ਤੇ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਮੌਕੇ ’ਤੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਪਰ ਲੱਗਭਗ ਇਕ ਘੰਟੇ ਬਾਅਦ ਪੀਸੀਆਰ ਮੌਕੇ ’ਤੇ ਪਹੁੰਚੀ। ਜ਼ਖਮੀਆਂ ਨੇ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਉਣ ਦੇ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜ਼ਖਮੀ ਹੋਏ ਸੋਨੂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਫਲਾਂ ਦੀ ਦੁਕਾਨ ਚਲਾਉਂਦਾ ਹੈ। ਸੋਮਵਾਰ ਸ਼ਾਮ ਨੂੰ ਉਨ੍ਹਾਂ ਦੀ ਦੁਕਾਨ ’ਤੇ 2 ਨੌਜਵਾਨ ਆਏ। ਉਸ ਸਮੇਂ ਦੁਕਾਨ ’ਤੇ ਕੋਈ ਮੌਜੂਦ ਨਹੀਂ ਸੀ। ਸੋਨੂ ਦਾ ਦੋਸ਼ ਹੈ ਕਿ ਉਨ੍ਹਾਂ ਨੌਜਵਾਨਾਂ ਨੇ ਦੁਕਾਨ ਤੋਂ ਪੈਸੇ ਚੋਰੀ ਕਰ ਲਏ। ਇਸ ਗੱਲ ’ਤੇ ਉਨ੍ਹਾਂ ’ਚ ਵਿਵਾਦ ਹੋ ਗਿਆ। ਉਨ੍ਹਾਂ ਨੇ ਕਿਸੇ ਨੂੰ ਫੋਨ ਕੀਤਾ ਤਾਂ ਕੁਝ ਹੀ ਮਿੰਟਾਂ ’ਚ 2 ਦਰਜਨ ਤੋਂ ਵੱਧ ਨੌਜਵਾਨ ਉੱਥੇ ਆ ਪਹੁੰਚੇ, ਜਿਨ੍ਹਾਂ ਨੇ ਆਉਂਦੇ ਹੀ ਉਨ੍ਹਾਂ ਦੇ ਪਰਿਵਾਰ ’ਤੇ ਪਥਰਾਅ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਕਾਲੋਨੀ ’ਚ ਉਨ੍ਹਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਤੇ ਫਰਾਰ ਹੋ ਗਏ। ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਪਰ ਪੁਲਿਸ ਤਦ ਪਹੁੰਚੀ ਜਦੋਂ ਸਾਰਲ ਖੇਲ ਖਤਮ ਹੋ ਗਿਆ। ਸੋਨੂ ਮੁਤਾਬਕ ਇਸ ਹਮਲੇ ’ਚ ਉਨ੍ਹਾਂ ਦੇ ਚਾਚੇ ਨੂੰ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ। ਬਾਕਸ– ਮੈਡੀਕਲ ਕਰਵਾਉਣ ਤੋਂ ਵੀ ਰੋਕਿਆ ਗਿਆ ਸੋਨੂ ਦਾ ਦੋਸ਼ ਹੈ ਕਿ ਜਦੋਂ ਉਹ ਮੈਡੀਕਲ ਲਈ ਘਰ ਤੋਂ ਨਿਕਲੇ ਤਾਂ ਉਨ੍ਹਾਂ ਨੌਜਵਾਨਾਂ ਨੇ ਧੂਰੀ ਫਾਟਕ ਦੇ ਨੇੜੇ ਨਾਕਾ ਲਾਇਆ ਹੋਇਆ ਸੀ, ਜੋ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਰਹੇ ਸਨ। ਉਹ ਕਿਸੇ ਤਰ੍ਹਾਂ ਬਚ ਕੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਦਾ ਇਹ ਵੀ ਦੋਸ਼ ਸੀ ਕਿ ਇਲਾਕੇ ’ਚ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ, ਜਿੱਥੇ ਸਵੇਰੇ ਤੋਂ ਹੀ ਨਸ਼ਾ ਖਰੀਦਣ ਵਾਲਿਆਂ ਦੀ ਭੀੜ ਲੱਗ ਜਾਂਦੀ ਹੈ, ਜੇਕਰ ਉਨ੍ਹਾਂ ਕੋਲ ਪੈਸੇ ਘੱਟ ਪੈਂਦੇ ਹਨ ਤਾਂ ਉਹ ਕਿਸੇ ਵੀ ਰਾਹਗੀਰ ਨੂੰ ਲੁੱਟ ਲੈਂਦੇ ਹਨ ਪਰ ਪੁਲਿਸ ਉਨ੍ਹਾਂ ’ਤੇ ਨਕੇਲ ਨਹੀਂ ਕੱਸ ਸਕਦੀ।

Related Articles

Leave a Reply

Your email address will not be published. Required fields are marked *

Back to top button