
ਲੁਧਿਆਣਾ, 25 ਨਵੰਬਰ : ਸੋਮਵਾਰ ਨੂੰ ਫ਼ਰੀਦਕੋਟ ਸੂਬੇ ’ਚ ਸਭ ਤੋਂ ਠੰਢਾ ਰਿਹਾ। ਇੱਥੇ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤੋਂ ਤਿੰਨ ਡਿਗਰੀ ਸੈਲਸੀਅਸ ਘੱਟ ਹੈ। ਇਸ ਤਰ੍ਹਾਂ ਰੋਪੜ ’ਚ ਰਾਤ ਦਾ ਤਾਪਮਾਨ 7.1, ਫਿਰੋਜ਼ਪੁਰ ’ਚ 7.5, ਲੁਧਿਆਣਾ ਤੇ ਪਠਾਨਕੋਟ ’ਚ 7.6, ਗੁਰਦਾਸਪੁਰ ’ਚ 7.8 ਤੇ ਹੁਸ਼ਿਆਰਪੁਰ ’ਚ 7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਤੇ ਅੰਮ੍ਰਿਤਸਰ ’ਚ ਤਾਪਮਾਨ 8.3 ਡਿਗਰੀ, ਜਦਕਿ ਬਠਿੰਡਾ ’ਚ 8.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ 28 ਨਵੰਬਰ ਤੋਂ ਬਾਅਦ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਉੱਪਰਲੇ ਹਿੱਸਿਆਂ ’ਚ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ’ਤੇ ਪਵੇਗਾ। ਇਕ ਦਸੰਬਰ ਤੋਂ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।



