Punjab

ਫਲਾਈਓਵਰ ‘ਤੇ ਦਰੱਖਤ ਡਿੱਗਣ ਨਾਲ ਟਰੈਫਿਕ ਹੋਈ ਪ੍ਰਭਾਵਿਤ

ਜਲੰਧਰ, 27 ਅਗਸਤ : ਲਗਾਤਾਰ ਪਏ ਮੀਂਹ ਨਾਲ ਡੀਏਵੀ ਕਾਲਜ ਫਲਾਈਓਵਰ ’ਤੇ ਦਰੱਖਤ ਡਿੱਗ ਗਿਆ। ਖੁਸਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਮ ਰਾਹਗੀਰਾਂ ਤੋਂ ਇਲਾਵਾ ਸਬਜ਼ੀ ਦਾ ਕਾਰੋਬਾਰ ਕਰਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਟਰੈਫਿਕ ਨੂੰ ਦੂਜੇ ਰਸਤੇ ਤੋਂ ਬਹਾਲ ਤਾਂ ਕਰਵਾਇਆ ਪਰ ਸਵੇਰ ਵਕਤ ਸਬਜ਼ੀ ਮੰਡੀ ਤੋਂ ਖਰੀਦ ਕਰਨ ਆਏ ਵਿਅਕਤੀਆਂ ਕਰ ਕੇ ਟਰੈਫਿਕ ਰੁਕ-ਰੁਕ ਕੇ ਚਲਦਾ ਰਿਹਾ। ਥਾਣਾ ਇਕ ਦੇ ਮੁਖੀ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ’ਤੇ ਪੁੱਜ ਕੇ ਜੰਗਲਾਤ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾ ਕੇ ਉਨ੍ਹਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਵਲੋਂ ਜੱਦੋ-ਜਹਿਦ ਕਰ ਕੇ ਤਕਰੀਬਨ ਤਿੰਨ ਘੰਟਿਆਂ ’ਚ ਸੜਕ ਤੋਂ ਦਰਖਤ ਨੂੰ ਹਟਾ ਕੇ ਟਰੈਫਿਕ ਬਹਾਲ ਕਰਵਾਇਆ ਗਿਆ।

Related Articles

Leave a Reply

Your email address will not be published. Required fields are marked *

Back to top button