Punjab

ਫਰਦ ਕੇਂਦਰਾਂ ਦੇ ਮੁਲਾਜ਼ਮ ਹੜਤਾਲ ’ਤੇ, ਫਰਦਾ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

ਲੁਧਿਆਣਾ, 4 ਜੂਨ :  ਲੁਧਿਆਣਾ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਹਨ ਮਿਲੀ ਜਾਣਕਾਰੀ ਅਨੁਸਾਰ ਫਰਦ ਕੇਂਦਰਾਂ ਦੀ ਪ੍ਰਬੰਧਨ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਅੱਜ ਲੁਧਿਆਣਾ ਦੇ ਫਰਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੇ ਫਰਦ ਕੇਂਦਰਾਂ ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਪੱਛਮੀ ਤਹਿਸੀਲ ਵਿੱਚ ਸਥਿਤ ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੀਐਮਐਸ ਕੰਪਨੀ ਅਧੀਨ ਫਰਦ ਕੇਂਦਰਾਂ ਤੇ ਕੰਮ ਕਰਦੇ ਹਨ, ਪਰ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਘਰਾਂ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਹੜਤਾਲ ਤੇ ਜਾਣਾ ਪਿਆ ਹੈ। ਫਰਦ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਜਿਸ ਕਾਰਨ ਦੂਰ ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਫਰਦ ਕੇਂਦਰ ਤੋਂ ਆ ਕੇ ਬੇਰੰਗ ਵਾਪਸ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲਾਦੀਆਂ ਪਿੰਡ ਤੋਂ ਫਰਦ ਲੈਣ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਅੱਜ ਕੰਮ ਤੋਂ ਛੁੱਟੀ ਕਰਕੇ ਫਰਦ ਲੈਣ ਲਈ ਆਇਆ ਸੀ ਜਦੋਂ ਮੈਂ ਫਰਦ ਕੇਂਦਰ ਤੇ ਪਹੁੰਚਿਆ ਤਾਂ ਫਰਦ ਕੇਂਦਰ ਤੇ ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਦਾ ਪੈਂਪਲੇਟ ਲਾਇਆ ਹੋਇਆ ਸੀ ਜਿਸ ਕਾਰਨ ਉਸ ਨੂੰ ਬਿਨਾਂ ਫਰਦ ਲੈ ਘਰ ਨੂੰ ਵਾਪਸ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਰੋਜ਼ ਦੀ ਕਮਾ ਕੇ ਖਾਣ ਵਾਲੇ ਪਰਿਵਾਰ ਤੋਂ ਹਾਂ ਕੰਮ ਤੋਂ ਵੀ ਮੈਂ ਛੁੱਟੀ ਕਰ ਬੈਠਾ ਹਾਂ। ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਹੜਤਾਲ ਤੇ ਜਾਣ ਕਾਰਨ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪੱਛਮੀ ਤਹਿਸੀਲ ਵਿੱਚ ਸਥਿਤ ਫਰਦ ਕੇਂਦਰ ਤੋਂ ਫਰਦ ਲੈਣ ਆਏ ਜੱਸੀਆਂ ਰੋਡ ਮਨੋਜ ਕਲੋਨੀ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬੇਟੀ ਪੁਨੀਤਾ ਰਾਣੀ ਦੇ 40 ਗਜ ਦੇ ਮਕਾਨ ਦੀ ਫਰਦ ਲੈਣ ਲਈ ਆਇਆ ਸੀ ਫਰਦ ਕੇਂਦਰ ਤੇ ਆ ਕੇ ਪਤਾ ਲੱਗਿਆ ਕਿ ਅੱਜ ਫਰਦ ਕੇਂਦਰ ਦੇ ਮੁਲਾਜ਼ਮ ਹੜਤਾਲ ਤੇ ਹਨ। ਉਸ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਨਾਲ ਲੇਬਰ ਕਰਦਾ ਹੈ ਅੱਜ ਉਸ ਦੀ ਦਿਹਾੜੀ ਟੁੱਟ ਗਈ ਹੈ ਉਸ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ ਮੰਗਲਵਾਰ ਵੀ ਫਰਦ ਲੈਣ ਲਈ ਆਇਆ ਸੀ, ਪਰ ਉਸ ਵੇਲੇ ਵੀ ਭੀੜ ਜਿਆਦਾ ਹੋਣ ਕਾਰਨ ਅਤੇ ਫਰਦ ਕੇਂਦਰ ਦਾ ਸਰਵਰ ਡਾਊਨ ਹੋਣ ਕਾਰਨ ਬਿਨਾਂ ਫਰਦ ਲੈ ਵਾਪਸ ਜਾਣ ਲਈ ਮਜਬੂਰ ਹੋਇਆ। ਉਸ ਨੇ ਦੱਸਿਆ ਕਿ ਅੱਜ ਇੱਕ ਵਾਰੀ ਫੇਰ ਫਰਦ ਕੇਂਦਰ ਬੰਦ ਹੋਣ ਕਾਰਨ ਉਸ ਨੂੰ ਬਿਨਾਂ ਫਰਦ ਵਾਪਸ ਜਾਣਾ ਪੈ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button