Punjab

ਪੱਟੀ ‘ਚ ਸਕੂਲ ਦੇ ਬਾਹਰ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ; ਛੁੱਟੀ ਸਮੇਂ ਵਾਰਦਾਤ ਨੂੰ ਦਿੱਤਾ ਅੰਜਾਮ

ਤਰਨ ਤਾਰਨ, 10 ਅਪ੍ਰੈਲ-ਤਰਨਤਾਰਨ ਦੇ ਸਰਹੱਦੀ ਪਿੰਡ ਦਾਸੂਵਾਲ ’ਚ ਸੇਂਟ ਕਬੀਰ ਡੇ ਬੋਰਡਿੰਗ ਸਕੂਲ ਦੇ ਬਾਹਰ ਬੁੱਧਵਾਰ ਦੁਪਹਿਰ ਛੁੱਟੀ ਸਮੇਂ ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਤਾਬੜ ਤੋੜ ਫਾਇਰਿੰਗ ਕੀਤੀਘਟਨਾ ਵੇਲੇ ਸਕੂਲ ਦੇ ਵਿਹੜੇ ’ਚ 20 ਵਿਦਿਆਰਥੀ ਮੌਜੂਦ ਸਨ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਤਿੰਨ ਗੋਲ਼ੀਆਂ ਸਕੂਲ ਦੇ ਐੱਮਡੀ ਮਾਨਵਜੀਤ ਸਿੰਘ ਦੀ ਗੱਡੀ ’ਚ ਲੱਗੀਆਂਸੂਚਨਾ ਮਿਲਦੇ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੇਂਟ ਕਬੀਰ ਡੇ ਬੋਰਡਿੰਗ ਸਕੂਲ ਪਿੰਡ ਦਾਸੂਵਾਲ ’ਚ ਕਰੀਬ 700 ਬੱਚੇ ਪੜ੍ਹਦੇ ਹਨ। ਬੁੱਧਵਾਰ ਦੁਪਹਿਰ 1.30 ਵਜੇ ਬੱਚੇ ਛੁੱਟੀ ਹੋਣ ਵਾਪਸ ਘਰਾਂ ਲਈ ਰਵਾਨਾ ਹੋ ਰਹੇ ਸੀ। ਕਰੀਬ 20 ਬੱਚੇ ਸਕੂਲ ਦੇ ਵਿਹੜੇ ’ਚ ਘਰ ਜਾਣ ਲਈ ਆਪਣੇ ਵਾਹਨਾਂ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਵਲਟੋਹਾ ਵਾਲੇ ਪਾਸੇ ਤੋਂ ਬਾਈਕ ’ਤੇ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਸਕੂਲ ਦੇ ਗੇਟ ਵੱਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂਉਨ੍ਹਾਂ ਨੇ ਕਰੀਬ ਪੰਜ ਗੋਲ਼ੀਆਂ ਚਲਾਈਆਂਤਿੰਨ ਗੋਲ਼ੀਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਾਨਵਜੀਤ ਸਿੰਘ ਦੀ ਕਾਰ ਨੂੰ ਲੱਗੀਆਂਬਾਅਦ ’ਚ ਸ਼ੂਟਰ ਪੱਟੀ ਵੱਲ ਫ਼ਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ’ਚ ਦਹਿਸ਼ਤ ਪੈਦਾ ਹੋ ਗਈ ਹੈ। ਗੋਲੀਬਾਰੀ ਦੀ ਇਸ ਵਾਰਦਾਤ ਨੂੰ ਫਿਰੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਗੋਲ਼ੀਆਂ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਜਾਵੇਗੀ।

Related Articles

Leave a Reply

Your email address will not be published. Required fields are marked *

Back to top button