Punjab

ਪੰਜਾਬ ਸਰਕਾਰ ਨੇ NRIs ਲਈ ਵ੍ਹਟਸਐਪ ਨੰਬਰ ਕੀਤਾ ਜਾਰੀ, ਕਰ ਸਕਣਗੇ ਸ਼ਿਕਾਇਤਾਂ ਦੀ ਰਿਪੋਰਟ

ਚੰਡੀਗੜ੍ਹ, 10 ਫਰਵਰੀ ਪੰਜਾਬ ਸਰਕਾਰ ਨੇ ਐੱਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਵ੍ਹਟਸਐਪ ਨੰਬਰ 9056009884 ਜਾਰੀ ਕੀਤਾ ਹੈ ਜਿਸ ਜ਼ਰੀਏ ਉਹ ਆਪਣੀਆਂ ਸ਼ਿਕਾਇਤਾਂ ਦੀ ਰਿਪੋਰਟ ਕਰ ਸਕਦੇ ਹਨ। ਐੱਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇਹ ਸ਼ਿਕਾਇਤਾਂ ਸਬੰਧਤ ਵਿਭਾਗਾਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਐੱਨਆਰਆਈ ਵਿੰਗ ਦੇ ਏਡੀਜੀਪੀ ਨੂੰ ਭੇਜੀਆਂ ਜਾਣਗੀਆਂ ਜਿੱਥੇ ਉਨ੍ਹਾਂ ਨੂੰ ਐੱਨਆਰਆਈ ਪੁਲਿਸ ਵਿੰਗ, ਐੱਨਆਰਆਈ ਸਟੇਟ ਕਮਿਸ਼ਨ ਅਤੇ ਐੱਨਆਰਆਈ ਸਭਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀਪ੍ਰਸ਼ਾਸਨਿਕ ਸੁਧਾਰ ਅਤੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਨਆਰਆਈ ਮਾਮਲਿਆਂ ਦਾ ਵਿਭਾਗ ਵਿਦੇਸ਼ ’ਚ ਵਸੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਵੱਖ-ਵੱਖ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ (ਕਾਊਂਟਰਸਾਈਨ) ਅਤੇ ਤਸਦੀਕ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ’ਚ ਜਨਮ ਸਰਟੀਫਿਕੇਟ, ਨਾਨ-ਅਵੇਲੇਬਿਲਿਟੀ ਜਨਮ ਸਰਟੀਫਿਕੇਟ, ਜਨਮ ਦੀ ਦੇਰੀ ਨਾਲ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਸਿੱਖਿਆ ਯੋਗਤਾ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਰਟੀਫਿਕੇਟ, ਮੌਤ ਸਰਟੀਫਿਕੇਟ, ਵਿਆਹ/ਤਲਾਕ ਸਰਟੀਫਿਕੇਟ, ਡਿਕਰੀ, ਗੋਦ ਲੈਣ ਨਾਲ ਸਬੰਧਤ ਡੀਡ ਆਦਿ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button