
ਐੱਸਏਐੱਸ ਨਗਰ, 4 ਜੁਲਾਈ 2025 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੂਨ 2025 ਦੀ ਦੂਜੀ ਤਿਮਾਹੀ (ਛਿਮਾਹੀ ਮੁਲਾਂਕਣ) ਦੀਆਂ ਪੰਜਾਬੀ ਵਿਸ਼ੇ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਸਬੰਧੀ ਮਹੱਤਵਪੂਰਨ ਤਰੀਕਾਂ ਦਾ ਐਲਾਨ ਕੀਤਾ ਹੈ। ਪ੍ਰੀਖਿਆ ਦਰਜ ਕਰਨ ਦੀ ਆਖ਼ਰੀ ਮਿਤੀ 01 ਜੁਲਾਈ, 2025 ਨਿਰਧਾਰਿਤ ਕੀਤੀ ਗਈ ਹੈ। ਵਿਦਿਆਰਥੀ 18 ਜੁਲਾਈ, 2025 ਤਕ ਪ੍ਰੀਖਿਆ ਫੀਸ ਜਮ੍ਹਾਂ ਕਰਵਾ ਸਕਣਗੇ ਅਤੇ ਦਾਖ਼ਲੇ ਕਰਵਾਏ ਜਾ ਸਕਣਗੇ। ਪ੍ਰੀਖਿਆ ਫੀਸ ਦੀ ਹਾਰਡ ਕਾਪੀ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 21 ਜੁਲਾਈ, 2025 ਹੈ। ਦੇਰੀ ਨਾਲ ਫੀਸ ਦੇ ਨਾਲ ਪ੍ਰੀਖਿਆ ਫੀਸ ਅਤੇ ਵਿਦਿਆਰਥੀ ਦਾਖ਼ਲੇ ਦੀ ਆਖ਼ਰੀ ਮਿਤੀ 22 ਜੁਲਾਈ, 2025 ਤੈਅ ਕੀਤੀ ਗਈ ਹੈ। ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਐਲਾਨ ਕਰ ਦਿੱਤੀਆਂ ਗਈਆਂ ਹਨ। ਪੰਜਾਬੀ-ਏ ਦੀ ਪ੍ਰੀਖਿਆ 29 ਜੁਲਾਈ, 2025 ਨੂੰ ਅਤੇ ਪੰਜਾਬੀ-ਬੀ ਦੀ ਪ੍ਰੀਖਿਆ 30 ਜੁਲਾਈ, 2025 ਨੂੰ ਹੋਵੇਗੀ।



