
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 7 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦਾ ਇਜਲਾਸ ਜਿਸ ਨੂੰ 5 ਮਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, 10 ਜੁਲਾਈ ਨੂੰ ਸਵੇਰੇ 11 ਵਜੇ ਬੁਲਾਇਆ ਹੈ। ਇਹ ਇਜਲਾਸ ਵਿਧਾਨ ਸਭਾ ’ਚ ਕਾਰਜ ਪ੍ਰਣਾਲੀ ਤੇ ਕਾਰੋਬਾਰ ਚਲਾਉਣ ਦੇ ਨਿਯਮਾਂ ਦੇ ਨਿਯਮ 16 ਦੀ ਧਾਰਾ (2) ਤਹਿਤ ਬੁਲਾਇਆ ਗਿਆ ਹੈ।



