Punjab

ਪੰਜਾਬ ਵਿਚ ਮੀਂਹ ਦਾ ਅਲਰਟ ਜਾਰੀ

ਨਵੀਂ ਦਿੱਲੀ, 7 ਜਨਵਰੀਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਠੰਢ ਦਾ ਕਹਿਰ ਜਾਰੀ ਹੈ। ਅੱਜ ਦਿੱਲੀ ਐਨ.ਸੀ.ਆਰ. ਸਮੇਤ ਕਈ ਰਾਜਾਂ ਵਿਚ ਤੇਜ਼ ਠੰਢੀਆਂ ਹਵਾਵਾਂ ਨੇ ਠੰਢ ਵਧਾ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਹਿਮਾਲੀਅਨ ਰਾਜਾਂ ਜੰਮੂਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਚੋਟੀਆਂ ’ਤੇ ਭਾਰੀ ਬਰਫਬਾਰੀ ਹੋਈ ਹੈ। ਇਸ ਕਾਰਨ ਇਨ੍ਹਾਂ ਰਾਜਾਂ ਦੇ ਨਾਲ-ਨਾਲ ਨੇੜਲੇ ਮੈਦਾਨੀ ਰਾਜਾਂ ਵਿਚ ਵੀ ਠੰਢ ਵਧ ਗਈ ਹੈ। ਫਿਲਹਾਲ ਧੁੰਦ ਤੋਂ ਰਾਹਤ ਹੈ, ਹਾਲਾਂਕਿ ਕਈ ਰੇਲਗੱਡੀਆਂ ਅਜੇ ਵੀ ਦੇਰੀ ਨਾਲ ਚੱਲ ਰਹੀਆਂ ਹਨ। ਅੱਜ ਪੰਜਾਬ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਅਲਰਟ ਜਾਰੀ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button