ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਜਿਲਾ ਫਾਜਿਲਕਾ ਵਲੋ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਨਾਉਣ ਲਈ ਸਾਝਾਂ ਫਰੰਟ ਵਲੋ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੈਲੀ ਕਰਨ ਦਾ ਫੈਸਲਾ
ਸਾਝਾਂ ਫਰੰਟ ਵਲੋ ਸਮੂਹ ਜਥੇਬੰਦੀਆ ਦੀ 7 ਜੁਲਾਈ ਨੂੰ ਇਕ ਹੋਰ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ

ਫਾਜਿਲਕਾ, 4 ਜੁਲਾਈ : ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾਂ ਫਰੰਟ ਜਿਲਾ ਫਾਜਿਲਕਾ ਦੀ ਮੀਟਿੰਗ ਅਜ ਇਥੇ ਗੋਰਮਿੰਟ ਪੈਨਸ਼ਨਰਜ ਯੂਨੀਅਨ ਫਾਜਿਲਕਾ ਦੇ ਦਫਤਰ ਵਿਖੇ ਸਾਝਾਂ ਫਰੰਟ ਦੇ ਜਿਲਾ ਕਨਵੀਨਰ ਸਾਥੀ ਹਰਭਜਨ ਸਿੰਘ ਖੁੰਗਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਾਝਾਂ ਫਰੰਟ ਦੇ ਕਨਵੀਨਰਜ ਸਾਥੀ ਸੁਖਜਿੰਦਰ ਸਿੰਘ ਪੈਰਾ ਮੈਡੀਕਲ ਆਗੂ, ਹਰੀਸ਼ ਚੰਦਰ ਕਬੋਜ, ਟਹਿਲ ਸਿੰਘ, ਮਹਿੰਦਰ ਕੋੜਿਆ ਵਾਲੀ , ਪ੍ਰੇਮ ਕੁਮਾਰ, ਨੋਰੰਗ ਲਾਲ , ਗੁਰਜਿੰਦਰ ਸਿੰਘ, ਭਾਰਤ ਭੂਸ਼ਨ, ਨੈਬ ਸਿੰਘ ਸ਼ਾਮਲ ਹੋਏ ਅਤੇ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਨਾਉਣ ਲਈ ਆਗੂਆ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਿਪਟੀ ਕਮਿਸ਼ਨਰ ਫਾਜਿਲਕਾ ਦਫਤਰ ਸਾਹਮਣੇ ਇਕ ਵਿਸ਼ਾਲ ਰੈਲੀ ਕਰਨ ਦਾ ਵੀ ਫੈਸਲਾ ਲਿਆ ਗਿਆ । ਸਾਝਾਂ ਫਰੰਟ ਦੇ ਆਗੂਆ ਨੇ ਕੇਦਰ ਸਰਕਾਰ ਦੀਆ ਲੋਕ ਵਿਰੋਧੀ ਤੇ ਨਿਜੀਕਰਨ ਨੀਤੀਆ ਤੇ ਜਨਤਕ ਖੇਤਰ ਦੇ ਅਦਾਰਿਆ ਨੂੰ ਕਾਰਪੋਰੇਟਾ ਕੋਲ ਕੋਡੀਆ ਦੇ ਭਾਅ ਵੇਚਣ ਦੀ ਕਰੜੀ ਅਲੋਚਨਾ ਕਰਦਿਆ 9 ਜੁਲਾਈ ਦੀ ਹੜਤਾਲ ਵਿਚ ਵਧ ਤੋ ਵਧ ਲੋਕਾ ਨੂੰ ਸ਼ਾਮਲ ਕਰਵਾਉਣ ਤੇ ਸਾਝਾਂ ਫਰੰਟ ਦਾ ਘੇਰਾ ਹੋਰ ਵੱਡਾ ਕਰਨ ਦਾ ਫੈਸਲਾ ਕੀਤਾ ਗਿਆ । ਮੀਟਿੰਗ ਵਿਚ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਮੁਲਾਜ਼ਮ ਪੈਨਸ਼ਨਰਜ ਮਜਦੂਰ ਤੇ ਕਿਸਾਨ ਵਿਰੋਧੀ ਨੀਤੀ ਦੀ ਸਖਤ ਅਲੋਚਨਾ ਕੀਤੀ ਗਈ ਉਨਾ ਕਿਹਾ ਕਿ ਮਾਨ ਸਰਕਾਰ ਕੱਚੇ ਤੇ ਆਉਟ ਸੋਰਸ ਕਾਮਿਆ ਦੀਆ ਸੇਵਾਵਾ ਨੂੰ ਰੈਗੂਲਰ ਕਰਨ ਵਿਚ ਨਕਾਮ ਸਾਬਤ ਹੋਈ ਹੈ ਤੇ ਮਾਨ ਸਰਕਾਰ ਕਾਰਪੋਰੇਟਾ ਦੇ ਦਬਾਅ ਅਧੀਨ ਪੁਰਾਣੀ ਪੈਨਸ਼ਨ ਬਹਾਲ ਕਰਨ ਤੋ ਦੋੜ ਚੁੱਕੀ ਹੈ । ਸੂਬੇ ਦੀ ਆਪ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਵਲੋ ਅਪਨਾਈਆ ਵਿਸ਼ਵ ਬੈਕ ਤੇ ਆਈ ਐਮ ਐਫ ਦੀਆ ਨੀਤੀਆ ਤੇ ਦਿਸ਼ਾ ਨਿਰਦੇਸ਼ਾ ਤਹਿਤ ਕੰਮ ਕਰ ਰਹੀ ਹੈ। ਮੁਲਾਜ਼ਮ ਤੇ ਪੈਨਸ਼ਨਰਜ ਦੇ ਮਾਮਲੇ ਹੱਲ ਨਹੀ ਕੀਤੇ ਜਾ ਰਹੇ ਪੈਨਸ਼ਨਰਜ ਤੇ ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ 2.59 ਨੂੰ ਲਾਗੂ ਕਰਨ ਤੋ ਟਾਲਮਟੋਲ ਕਰ ਰਹੀ ਹੈ , ਕੇਦਰੀ ਪੈਟਰਨ ਤੇ ਬਕਾਇਆ ਖੜਾ 13% ਡੀ ਏ ਦੇਣ ਤੋ ਮੁੱਨਕਰ ਹੈ ਤੇ ਖਜਾਨਾ ਖਾਲੀ ਦਾ ਰਾਗ ਅਲਾਪ ਰਹੀ ਹੈ । ਆਪ ਸਰਕਾਰ ਦੀਆ ਇੰਨਾ ਸਾਰੀਆ ਮੰਗਾਂ ਤੇ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਵਿਰੁੱਧ 9 ਜੁਲਾਈ ਦੀ ਹੜਤਾਲ ਨੂੰ ਸਫਲ ਕਰਨ ਲਈ ਤੇ ਇਸ ਐਕਸ਼ਨ ਨੂੰ ਵਿਆਪਕ ਰੂਪ ਦੇਣ ਲਈ ਹੋਰਨਾ ਜਨਤਕ ਜਥੇਬੰਦੀਆ ਮਜਦੂਰਾ, ਕਿਸਾਨ ਜਥੇਬੰਦੀਆ , ਆਂਗਣਵਾੜੀ ਵਰਕਰਾ , ਆਸ਼ਾ ਵਰਕਰਾ , ਨਰੇਗਾ , ਵਿਦਿਆਰਥੀ ਯੂਨੀਅਨਾ ਤੇ ਆਮ ਦੁਕਾਨਦਾਰਾ ਆਦਿ ਨਾਲ ਤਾਲਮੇਲ ਕਰਕੇ 7 ਜੁਲਾਈ 2025 ਨੂੰ ਫਾਜਿਲਕਾ ਵਿਖੇ ਗੋਰਮਿੰਟ ਪੈਨਸ਼ਨਰਜ ਯੂਨੀਅਨ ਦੇ ਦਫਤਰ ‘ਚ ਸ਼ਾਮ 3-30 ਵਜੇ ਇਕ ਹੋਰ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਸਾਝਾਂ ਫਰੰਟ ਦੇ ਮੰਚ ਨੂੰ ਹੋਰ ਵਡੇਰਾ ਕਰਨ ਅਤੇ 9 ਜੁਲਾਈ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਕੀਤੀ ਜਾਣ ਵਾਲੀ ਰੋਸ ਰੈਲੀ ਤੇ ਮੁਜਾਹਰੇ ਵਿਚ ਵਧ ਤੋ ਵਧ ਲੋਕਾ ਦੀ ਮੁਲਾਜ਼ਮਾ, ਪੈਨਸ਼ਨਰਜ , ਮਜਦੂਰਾ ਤੇ ਕਿਸਾਨਾ , ਆਮ ਦੁਕਾਨਦਾਰਾ ਦੀ ਸ਼ਮੂਲੀਅਤ ਕਰਵਾਈ ਜਾ ਸਕੇ । ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਝਾਂ ਫਰੰਟ ਜਿਲਾ ਫਾਜਿਲਕਾ ਨੇ ਫੈਸਲਾ ਕੀਤਾ ਹੈ ਕਿ ਜਿਲੇ ਅੰਦਰ ਤਹਿਸੀਲ ਅਬੋਹਰ ਅਤੇ ਜਲਾਲਾਬਾਦ ਸਾਝਾਂ ਫਰੰਟ ਦੇ ਤਹਿਸੀਲ ਕਮੇਟੀਆ ਨੂੰ ਅਪੀਲ ਕੀਤੀ ਗਈ ਕਿ ਆਪਣੇ ਪਧਰ ਤੇ ਆਪਣੇ ਆਪਣੇ ਤਹਿਸੀਲ ਹੈਡ ਕੁਆਟਰਾ ਤੇ 9 ਜੁਲਾਈ 2025 ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਨਾਇਆ ਜਾਵੇ ਅਤੇ ਤਹਿਸੀਲ ਕੇਦਰਾ ਤੇ ਸਾਝਾ ਫਰੰਟ ਦੀਆ ਰੋਸ ਰੈਲੀਆ ਕੀਤੀਆ ਜਾਣ।
ਤਹਿਸੀਲ ਫਾਜਿਲਕਾ ਨਾਲ ਸਬੰਧਤ ਸਾਥੀ ਜਿਲਾ ਹੈਡ ਕੁਆਟਰ ਫਾਜਿਲਕਾ ਵਿਖੇ ਕੀਤੇ ਜਾ ਰਹੇ 9 ਜੁਲਾਈ ਦੇ ਐਕਸ਼ਨ ਵਿਚ ਸ਼ਾਮਲ ਹੋਣਗੇ ।
ਸਾਂਝਾ ਫਰੰਟ ਸਮੂਹ ਮੁਲਾਜ਼ਮ ਪੈਨਸ਼ਨਰਜ ਤੇ ਹੋਰ ਸਭ ਜਨਤਕ ਜਥੇਬੰਦੀਆ ਨੂੰ ਪੁਰਜੋਰ ਅਪੀਲ ਕਰਦਾ ਹੈ ਕਿ 9 ਜੁਲਾਈ 2025 ਦੀ ਆ ਰਹੀ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਇਸ ਨੂੰ ਸਫਲ ਬਨਾਉਣ ਲਈ ਸ਼ਿਦਤ ਨਾਲ ਸ਼ਾਮਲ ਹੋਇਆ ਜਾਵੇ ।



