Punjab

ਪੰਜਾਬ ਨੂੰ ਡੇਟਾ ਐਨਾਲੈਟਿਕਸ ’ਚ ਮਿਲਿਆ ਤਕਨਾਲੋਜੀ ਸਭਾ ਐਕਸੀਲੈਂਸ ਪੁਰਸਕਾਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 5 ਅਗਸਤ : ਪੰਜਾਬ ਸਰਕਾਰ ਨੇ ਡੇਟਾ ਐਨਾਲੈਟਿਕਸ ਸ਼੍ਰੇਣੀ ਵਿਚ ਤਕਨਾਲੋਜੀ ਸਭਾ ਐਕਸੀਲੈਂਸ ਐਵਾਰਡ 2025 ਪ੍ਰਾਪਤ ਕੀਤਾ ਹੈ। ਇਹ ਪੁਰਸਕਾਰ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਕੇ. ਤਿਵਾੜੀ ਵੱਲੋਂ ਜੈਪੁਰ (ਰਾਜਸਥਾਨ) ਵਿਚ ਇੰਡੀਅਨ ਐਕਸਪ੍ਰੈਸ ਗਰੁੱਪ ਵੱਲੋਂ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਵਿਚ ਹਾਸਲ ਕੀਤਾ ਗਿਆ। ਇਹ ਸਨਮਾਨ ਸੁਚੱਜੇ ਪ੍ਰਸ਼ਾਸਨ ਪ੍ਰਬੰਧਾਂ ਲਈ ਤਕਨਾਲੋਜੀ ਦੀ ਵਰਤੋਂ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਡੇਟਾ ਵਿਸ਼ਲੇਸ਼ਣ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਪੁਰਸਕਾਰ ਮਿਲਣਾ, ਇਹ ਦਰਸਾਉਂਦਾ ਹੈ ਕਿ ਅਸੀਂ ਸਿਰਫ਼ ਚੰਗਾ ਸ਼ਾਸਨ ਦੇਣ ਬਾਰੇ ਸਿਰਫ਼ ਗੱਲਾਂ ਹੀ ਨਹੀਂ ਕਰ ਰਹੇ, ਬਲਕਿ ਇਸਨੂੰ ਸਰਗਰਮੀ ਨਾਲ ਯਕੀਨੀ ਵੀ ਬਣਾ ਰਹੇ ਹਾਂ। ਅਰੋੜਾ ਨੇ ਕਿਹਾ ਕਿ ਆਧੁਨਿਕ ਸ਼ਾਸਨ ਵਿਚ ਡੇਟਾ ਵਿਸ਼ਲੇਸ਼ਣ ਦੀ ਅਹਿਮ ਭੂਮਿਕਾ ਹੈ।

Related Articles

Leave a Reply

Your email address will not be published. Required fields are marked *

Back to top button