
ਅੰਮ੍ਰਿਤਸਰ, 17 ਜਨਵਰੀ- ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ‘ਐਮਰਜੈਂਸੀ’ ਦੇ ਵਿਰੋਧ ਵਿੱਚ ਸਿਨੇਮਾ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਪੰਜਾਬੀ ਭਰ ਵਿਚ ਜਿਹਨਾਂ ਸਿਨੇਮਾ ਘਰਾਂ ਵਿਚ ਫਿਲਮ ‘ਅੇਮਰਜੈਂਸੀ’ ਲੱਗਣ ਜਾ ਰਹੀ ਹੈ, ਉਹਨਾਂ ਸਿਨੇਮਾ ਘਰਾਂ ਦੇ ਬਹਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਨੂੰ ਸਵੇਰੇ ਹੀ ਅੰਮ੍ਰਿਤਸਰ ਦੇ ਸਿਨੇਮਾ ਘਰ ਪੀਵੀਆਰ ਸੂਰਜ, ਚੰਦਾ, ਤਾਰਾ ਸਿਨੇਮਾ ਨੇੜੇ ਬੱਸ ਸਟੈਂਡ, ਨੈਕਸਸ ਮਾਲ ਅਤੇ ਵੀਆਰ ਅੰਬਰਸਰ ਮਾਲ ਨੇੜੇ ਮੈਡੀਕਲ ਇਨਕਲੇਵ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ ਅਤੇ ਸੰਗਤਾਂ ਮੌਜੂਦ ਹਨ। ਦੱਸਣ ਯੋਗ ਹੈ ਕਿ ਫਿਲਮ ਦੇ ਵਿਰੋਧ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫਿਲਮ ਤੇ ਰੋਕ ਲਗਾਉਣ ਲਈ ਪੱਤਰ ਲਿਖਿਆ ਸੀ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫਿਲਮ ਤੇ ਪਾਬੰਦੀ ਸਬੰਧੀ ਪੱਤਰ ਵੀ ਦਿੱਤੇ ਸਨ |ਫਿਲਮ ਦਾ ਪਹਿਲਾ ਸ਼ੋ ਦਾ ਸਮੇਂ ਕੁਝ ਸਮੇਂ ਬਾਅਦ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਸੰਗਤਾਂ ਸਿਨੇਮਾ ਘਰਾਂ ਦੇ ਬਾਹਰ ਪਹਿਲੋਂ ਤਾਂ ਹੀ ਵਿਰੋਧ ਲਈ ਪਹੁੰਚ ਚੁੱਕੀਆਂ ਹਨ।



