Punjab

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਫੰਡ ਜਾਰੀ

ਗੁਰੂਹਰਸਹਾਏ, 7 ਅਪਰੈਲ-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਫੰਡ ਜਾਰੀ ਹੋਏ ਹਨ, ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਹੋਏ ਹਨ। ਇਹ ਪ੍ਰਗਟਾਵਾ ਫੌਜਾ ਸਿੰਘ ਸਰਾਰੀ ਸਾਬਕਾ ਕੈਬਨਿਟ ਮੰਤਰੀ/ਵਿਧਾਇਕ ਗੁਰੂਹਰਸਹਾਏ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਸਕੂਲ ਪੰਜੇ ਕੇ ਉਤਾੜ, ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਗੁੱਦੜ ਪੰਜ ਗਰਾਂਈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਬਾਬਾ ਤਾਰਾ ਸਿੰਘ ਵਾਲਾ ਵਿਖੇ ਬਣੇ ਕਮਰਿਆਂ, ਨਵੀਂ ਚਾਰਦੀਵਾਰੀ ਤੇ ਰਿਪੇਅਰ ਅਤੇ ਨਵੇਂ ਬਾਥਰੂਮ ਤੇ ਰਿਪੇਅਰ ਦੇ ਕੰਮਾਂ ਦਾ ਉਦਘਾਟਨ ਕਰਨ ਮੌਕੇ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਉੱਚ ਪੱਧਰੀ ਸਿੱਖਿਆ ਲਈ ਵਚਨਬੱਧ ਹੈ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਕਰੋੜਾਂ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਨਾਲ ਸਮਾਰਟ ਕਮਰਿਆਂ ਦੀ ਉਸਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਅੱਜ ਸਰਕਾਰੀ ਸਕੂਲਾਂ ਵਿੱਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਪ੍ਰੋਜੈਕਟਰ, ਉੱਚ ਕੋਟੀ ਦੇ ਮਜਬੂਤ ਡੈਸਕ ਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਜਿਸ ਨਾਲ ਵਿਦਿਆਰਥੀਆਂ ਵਧੀਆ ਢੰਗ ਨਾਲ ਸਿੱਖਿਆ ਹਾਸਲ ਕਰ ਸਕਣਗੇ।ਇਸ ਮੋਕੇ ਕੋਮਲ ਅਰੋੜਾ ਉੱਪ ਜਿਲਾ ਸਿੱਖਿਆ ਅਫਸਰ, ਸੁਰਿੰਦਰਪਾਲ ਸਿੰਘ ਬੀ.ਪੀ.ਈ.ਓ, ਬਚਿੱਤਰ ਲਾਡੀ ਸਿੱਖਿਆ ਕੋਆਰਡਾਨੇਟ ਵਿਧਾਨ ਸਭਾ ਹਲਕਾ ਗੁਰੂਹਰਸਹਾਏ (ਆਮ ਆਦਮੀ ਪਾਰਟੀ), ਸਤਨਾਮ ਚਾਂਦੀ ਸਿੱਖਿਆ ਕੋਆਰਡੀਨੇਟ ਵਿਧਾਨ ਸਭਾ ਹਲਕਾ ਗੁਰੂਹਰਸਹਾਏ (ਸਿੱਖਿਆ ਵਿਭਾਗ), ਸੰਜੀਵ ਕੁਮਾਰ ਸ਼ੋਸ਼ਲ ਮੀਡੀਆ ਕੋਆਰਡੀਨੇਟ, ਪ੍ਰੇਮ ਸਿੰਘ ਪ੍ਰਿੰਸੀਪਲ, ਰਾਜ ਕੁਮਾਰ ਸੈਂਟਰ ਹੈੱਡ ਟੀਚਰ, ਸੋਨੂੰ ਧਮੀਜਾ, ਦਵਿੰਦਰ ਫੌਜੀ, ਲੱਡੂ ਸਰਪੰਚ, ਸੰਦੀਪ ਸਿੰਘ, ਬਲਦੇਵ ਸਰਪੰਚ, ਕੋਮਲ ਸਰਪੰਚ, ਰਵੀ ਕੁਮਾਰ, ਪਵਨ ਕੁਮਾਰ, ਜੱਸ ਸੰਧੂ, ਜਸਬੀਰ ਸਰਪੰਚ, ਗਗਨ ਘੁੱਲਾ, ਦਵਿੰਦਰ ਵਿਰਕ, ਹਰਵਿੰਦਰ ਲਾਲਚੀਆਂ, ਮਲੂਕ ਸਿੰਘ, ਪ੍ਰਿੰਤਪਾਲ,ਬੱਬੂ ਡੋਰਾ ਸਰਪੰਚ, ਜਸਵੰਤ ਰਿੰਕੂ ਸੋਢੀ ਅਤੇ ਵੱਖ-ਵੱਖ ਪਿੰਡਾਂ ਦੇ ਮੋਹਤਬਾਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button