Punjab

ਪੰਜਾਬ ਦੇ ਵਿਆਹੁਤਾ ਜੋੜੇ ਨਾਲਊਨਾ ’ਚ ਹੋਈ ਖੋਹ ਦੀ ਵਾਰਦਾਤ

ਨੰਗਲ, 17 ਜਨਵਰੀਪੰਜਾਬਹਿਮਾਚਲ ਦੀ ਹੱਦ ਨਾਲ ਲੱਗਦੇ ਇਲਾਕਿਆ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਅਤੇ ਇਸੇ ਲੜੀ ਤਹਿਤ ਬੀਤੀ ਦੇਰ੍ਹ ਰਾਤ ਨੰਗਲ ਤਹਿਸੀਲ ਦੇ ਪਿੰਡ ਹਾਜੀਪੁਰ ਦੇ ਵਿਆਹਤਾਂ ਜੋੜੇ ਨੂੰ ਇਲਾਜ਼ ਲਈ ਹਿਮਾਚਲ ਗਿਆ ਨੂੰ ਲੁਟ ਦਾ ਸ਼ਿਕਾਰ ਹੋਣਾ ਪਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਗੌਰਵ ਵਰਮਾ ਅਤੇ ਉਨ੍ਹਾਂ ਦੀ ਪਤਨੀ ਗਗਨਦੀਪ ਕੌਰ, ਜੋ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਊਨਾ ਦੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾਕੇ ਵਾਪਸ ਆ ਰਹੇ ਸਨ ਕਿ ਪਿੰਡ ਬਡਾਲਾ ਦੇ ਨੇੜੇ ਇਸ ਵਾਰਦਾਤ ਦਾ ਸ਼ਿਕਾਰ ਹੋਏ। ਜਦੋਂ ਗੌਰਵ ਨੇ ਆਪਣੇ ਸਹੁਰੇ ਜਾਣ ਲਈ ਮੋਟਰਸਾਈਕਲ ਹੌਲੀ ਕੀਤੀ, ਤਾਂ ਪਿੱਛੇ ਤੋਂ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਝਪਟ ਮਾਰ ਕੇ ਗਗਨਦੀਪ ਕੌਰ ਦੇ ਹੱਥੋਂ ਪਰਸ ਖੋਹ ਲਿਆ। ਇਸ ਪਰਸ ਵਿੱਚ ਸੋਨੇ ਦੇ ਗਹਿਣੇ, ਨਕਦੀ, ਏਟੀਐੱਮ ਕਾਰਡ ਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਗਗਨਦੀਪ ਕੌਰ ਨੇ ਦੱਸਿਆ ਕਿ ਇਹ ਵਾਰਦਾਤਅਜਿਹੇ ਰਾਜ ਮਾਰਗ ਤੇ ਹੋਈ, ਜਿੱਥੇ ਹਰ ਵੇਲੇ ਭਾਰੀ ਟ੍ਰੈਫਿਕ ਰਹਿੰਦੀ ਹੈ। ਇਸ ਦੇ ਬਾਵਜੂਦ ਲੁਟੇਰੇ ਬੇਖੌਫ ਹੋਕੇ ਕੁਝ ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਉਨ੍ਹਾਂ ਵਲੋਂ ਉੂਨਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਲੁਟੇਰਿਆਂ ਦੀਆਂ ਤਸਵੀਰਾਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈਆਂ ਹਨ, ਜਿਨ੍ਹਾਂ ਦੇ ਆਧਾਰ ਤੇ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲਿਸ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ

Related Articles

Leave a Reply

Your email address will not be published. Required fields are marked *

Back to top button