Punjab

ਪੰਜਾਬ ਦੇ ਇਸ ਏਅਰ ਫੋਰਸ ਸਟੇਸ਼ਨ ਦੀ ਕੰਧ ਨੇੜੇ ਬਣੀਆਂ ਝੁੱਗੀਆਂ ਸੁਰੱਖਿਆ ਲਈ ਖ਼ਤਰਾ! ਪ੍ਰਸ਼ਾਸਨਿਕ ਬੇਖਬਰ

ਜ਼ੀਰਕਪੁਰ, 22 ਸਤੰਬਰ : ਭਬਾਤ ਖੇਤਰ ’ਚ ਏਅਰ ਫੋਰਸ ਸਟੇਸ਼ਨ ਦੀ ਕੰਧ ਨੇੜੇ 100 ਮੀਟਰ ਦੇ ਪਾਬੰਦੀਸ਼ੁਦਾ ਖੇਤਰ ਦੇ ਅੰਦਰ ਗ਼ੈਰ-ਕਾਨੂੰਨੀ ਝੁੱਗੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ’ਚ ਬਹੁਤ ਸਾਰੇ ਲੋਕ ਰਹਿੰਦੇ ਹਨ। ਪ੍ਰਸ਼ਾਸਨ ਕੋਲ ਇਨ੍ਹਾਂ ਵਸਨੀਕਾਂ ਦੇ ਮੂਲ ਤੇ ਉਨ੍ਹਾਂ ਦੇ ਪਿਛੋਕੜ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਵੀ ਇਨ੍ਹਾਂ ਝੁੱਗੀਆਂ-ਝੋਂਪੜੀਆਂ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕ ਰਹੇ ਹਨ। ਸੁਰੱਖਿਆ ਚਿੰਤਾਵਾਂ ਕਾਰਨ ਏਅਰ ਫੋਰਸ ਸਟੇਸ਼ਨ ਦੀ ਕੰਧ ਦੇ 100 ਮੀਟਰ ਦੇ ਘੇਰੇ ’ਚ ਉਸਾਰੀ ਦੀ ਮਨਾਹੀ ਹੈ। ਇਸ ਦੇ ਬਾਵਜੂਦ ਏਅਰ ਫੋਰਸ ਦੀ ਕੰਧ ਨੇੜੇ ਝੁੱਗੀਆਂ-ਝੋਂਪੜੀਆਂ ਹਨ, ਜਿੱਥੇ ਵੱਡੀ ਗਿਣਤੀ ’ਚ ਲੋਕ ਰਹਿੰਦੇ ਹਨ। ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ ਸਬੰਧੀ ਕੀਤੀਆਂ ਗਈਆਂ ਮੀਟਿੰਗਾਂ ’ਚ ਹਵਾਈ ਸੈਨਾ ਦੇ ਅਧਿਕਾਰੀ ਲਗਾਤਾਰ ਜ਼ੀਰਕਪੁਰ ਪ੍ਰਸ਼ਾਸਨ ਨੂੰ ਏਅਰ ਫੋਰਸ ਦੀ ਕੰਧ ਦੇ ਨੇੜੇ ਇਮਾਰਤਾਂ ਤੇ ਝੁੱਗੀਆਂ-ਝੋਂਪੜੀਆਂ ’ਚ ਰਹਿਣ ਵਾਲੇ ਲੋਕਾਂ ਦਾ ਸਰਵੇਖਣ ਕਰਨ ਤੇ ਝੁੱਗੀਆਂ-ਝੋਂਪੜੀਆਂ ਨੂੰ ਹਟਾਉਣ ਲਈ ਕਹਿੰਦੇ ਹਨ ਪਰ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ ਹਨ। ਸਮੱਸਿਆ ਇਹ ਹੈ ਕਿ ਜ਼ਿਆਦਾਤਰ ਝੁੱਗੀ-ਝੌਂਪੜੀ ਵਾਲੇ ਆਪਣੀ ਤਸਦੀਕ ਨਹੀਂ ਕਰਵਾਉਂਦੇ। ਕੋਈ ਨਹੀਂ ਜਾਣਦਾ ਕਿ ਝੁੱਗੀਆਂ ਵਿਚ ਕੌਣ ਰਹਿੰਦਾ ਹੈ ਅਤੇ ਉਹ ਕਿੱਥੋਂ ਦੇ ਹਨ। ਜ਼ਿਆਦਾਤਰ ਝੁੱਗੀਆਂ ਵਾਲੇ ਪਰਵਾਸੀ ਹਨ ਅਤੇ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਬਹੁਤ ਘੱਟ ਹੋਈ ਹੈ। ਨਤੀਜੇ ਵਜੋਂ, ਇੱਥੇ ਰਹਿਣ ਵਾਲਾ ਕੋਈ ਵੀ ਵਿਅਕਤੀ ਆਸਾਨੀ ਨਾਲ ਅਪਰਾਧ ਕਰ ਸਕਦਾ ਹੈ ਅਤੇ ਬਚ ਸਕਦਾ ਹੈ। ਹਵਾਈ ਸੈਨਾ ਦੇ ਅਧਿਕਾਰੀਆਂ ਨੇ ਵਾਰ-ਵਾਰ ਜ਼ੀਰਕਪੁਰ ਨਗਰ ਕੌਂਸਲ ਨੂੰ ਏਅਰ ਫੋਰਸ ਸਟੇਸ਼ਨ ਦੀ ਕੰਧ ਦੇ 100 ਮੀਟਰ ਦੇ ਘੇਰੇ ਵਿਚ ਨਵੀਂ ਉਸਾਰੀ ਨੂੰ ਰੋਕਣ ਤੇ ਆਲੇ ਦੁਆਲੇ ਦੀਆਂ ਝੁੱਗੀਆਂ ਅਤੇ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button