Punjab

ਪੰਜਾਬ ’ਚ 60 ਲੱਖ ਮੀਟਰਕ ਟਨ ਅਨਾਜ ਦੀ ਸਮਰੱਥਾ ਵਾਲੇ ਬਣਨਗੇ ਗੁਦਾਮ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 7 ਜੂਨ :  ਕੇਂਦਰ ਸਰਕਾਰ ਨੇ ਝੋਨੇ, ਚੌਲ ਅਤੇ ਕਣਕ ਦਾ ਭੰਡਾਰ ਕਰਨ ਲਈ ਪੰਜਾਬ ਵਿਚ 60 ਲੱਖ ਮੀਟਰਕ ਟਨ ਦੀ ਸਮਰੱਥਾ ਵਾਲੇ ਗੁਦਾਮ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਬੇ ਵਿਚ ਸੱਠ ਲੱਖ ਮੀਟਰਕ ਟਨ ਦੀ ਸਮਰੱਥਾਂ ਵਾਲੇ ਗੁਦਾਮ ਬਣਨ ਨਾਲ ਖੁੱਲ੍ਹੇ ਵਿਚ ਝੋਨਾ ਰੱਖਣ ਤੋਂ ਛੁਟਕਾਰਾ ਮਿਲ ਜਾਵੇਗਾ। ਇਸੇ ਤਰ੍ਹਾਂ ਪੰਜਾਬ ਨੇ ਇਸ ਸਾਲ ਕੇਂਦਰੀ ਪੂਲ ਲਈ 119 ਲੱਖ ਮੀਟਰਕ ਟਨ ਕਣਕ ਅਤੇ 173.41 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਜਾਣਕਾਰੀ ਅਨੁਸਾਰ 173.41 ਲੱਖ ਮੀਟਰਕ ਟਨ ਝੋਨੇ ਵਿਚੋਂ 117 ਲੱਖ ਮੀਟਰਕ ਟਨ ਚੌਲ ਬਣਨਗੇ। ਕੇਦਰੀ ਖ਼ਰੀਦ ਏਜੰਸੀ ਐੱਫਸੀਆਈ ਨੇ ਦਾਅਵਾ ਕੀਤਾ ਹੈ ਕਿ ਖ਼ਰੀਦ ਕੀਤੀ ਕਣਕ ਮੰਡੀਆਂ ਵਿਚੋਂ ਚੁੱਕ ਲਈ ਗਈ ਹੈ, ਜਦਕਿ ਚੌਲ ਬਾਹਰ (ਦੂਜੇ ਸੂਬਿਆਂ ਨੂੰ) ਭੇਜਣ ਦੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਹਾਲ ਹੀ ਵਿਚ ਕਣਕ ਦੇ ਸੀਜ਼ਨ ਦੌਰਾਨ ਕੇਂਦਰੀ ਪੂਲ ਤਹਿਤ 119 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਦਾਅਵਾ ਕੀਤਾ ਹੈ ਕਿ ਖ਼ਰੀਦ ਕੀਤੀ ਸਮੁੱਚੀ ਜਿਣਸ ਮੰਡੀਆਂ ਵਿੱਚੋਂ ਚੁੱਕ ਲਈ ਗਈ ਹੈ। ਭਾਰਤੀ ਖੁਰਾਕ ਨਿਗਮ (ਐੱਫਸੀਆਈ) ਮਈ ਮਹੀਨੇ ਦੇ ਅੰਤ ਤੱਕ 17 ਲੱਖ ਮੀਟਰਕ ਟਨ ਕਣਕ ਦੂਜੇ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ। ਇਸ ਮਹੀਨੇ ਯਾਨੀ ਜੂਨ ਦੇ ਆਖ਼ਰ ਤੱਕ 15 ਲੱਖ ਮੀਟਰਕ ਟਨ ਕਣਕ ਭੇਜਣ ਦਾ ਟੀਚਾ ਹੈ।

Related Articles

Leave a Reply

Your email address will not be published. Required fields are marked *

Back to top button