Punjab

ਪੰਜਾਬ ‘ਚ ਠੰਢ ਦਾ ਕਹਿਰ ਜਾਰੀ, ਗੁਰਦਾਸਪੁਰ ਤੇ ਫਰੀਦਕੋਟ ਸਭ ਤੋਂ ਠੰਢੇ

ਲੁਧਿਆਣਾ, 25 ਦਸੰਬਰ : ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਜ਼ਿਲ੍ਹੇ ਸਵੇਰ ਵੇਲੇ ਭਾਰੀ ਧੁੰਦ ਦੀ ਲਪੇਟ ਵਿੱਚ ਰਹੇ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ, ਗੁਰਦਾਸਪੁਰ ਅਤੇ ਫਰੀਦਕੋਟ ਪੰਜਾਬ ਦੇ ਸਭ ਤੋਂ ਠੰਢੇ ਇਲਾਕੇ ਰਹੇ। ਇਨ੍ਹਾਂ ਸ਼ਹਿਰਾਂ ਵਿੱਚ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਹੋਰਨਾਂ ਸ਼ਹਿਰਾਂ ਵਿੱਚ ਰਾਤ ਦਾ ਤਾਪਮਾਨ ਕੁਝ ਇਸ ਤਰ੍ਹਾਂ ਰਿਹਾ:

ਹੁਸ਼ਿਆਰਪੁਰ: 6.6 ਡਿਗਰੀ ਸੈਲਸੀਅਸ

ਅੰਮ੍ਰਿਤਸਰ: 7 ਡਿਗਰੀ ਸੈਲਸੀਅਸ

ਪਠਾਨਕੋਟ: 7.6 ਡਿਗਰੀ ਸੈਲਸੀਅਸ

ਬਠਿੰਡਾ: 7.2 ਡਿਗਰੀ ਸੈਲਸੀਅਸ

ਲੁਧਿਆਣਾ: 9.4 ਡਿਗਰੀ ਸੈਲਸੀਅਸ

ਪਟਿਆਲਾ: 9.8 ਡਿਗਰੀ ਸੈਲਸੀਅਸ

ਦਿਨ ਵੇਲੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 21 ਤੋਂ 22 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।

ਆਉਣ ਵਾਲੇ ਦਿਨਾਂ ਲਈ ਚੇਤਾਵਨੀ

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ:

ਵੀਰਵਾਰ ਤੋਂ ਪੰਜਾਬ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਅਤਿ ਦੀ ਸ਼ੀਤਲਹਿਰ (Severe Cold Wave) ਚੱਲ ਸਕਦੀ ਹੈ।

ਇਸ ਦਾ ਪ੍ਰਭਾਵ 28 ਦਸੰਬਰ ਤੱਕ ਬਣਿਆ ਰਹੇਗਾ।

29 ਅਤੇ 30 ਦਸੰਬਰ ਨੂੰ ਧੁੰਦ ਵਿੱਚ ਕੁਝ ਕਮੀ ਆਉਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਮਾਮੂਲੀ ਰਾਹਤ ਮਿਲ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button