Punjab

ਪੰਜਾਬ ‘ਚ ਕਿੰਨਰ ਦੇ ਘਰ ਵੱਡੀ ਲੁੱਟ! ਚੇਲੇ ਨੇ ਸਾਥੀਆਂ ਨਾਲ ਮਿਲ ਕੇ ਸੋਨਾ ਅਤੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਹੋਇਆ ਫਰਾਰ

10 ਤੋਲੇ ਸੋਨਾ ਅਤੇ 4 ਲੱਖ ਦੀ ਨਗਦੀ ਵੀ ਲੈ ਗਏ, ਸੀਸੀਟੀਵੀ ਫੁਟੇਜ ਹੋ ਰਹੀ ਵਾਇਰਲ

ਗੁਰਦਾਸਪੁਰ , 6 ਜੂਨ 2025- ਲੋਕਾਂ ਦੀ ਖ਼ੈਰ ਮੰਗਣ ਤੇ ਦੂਜਿਆਂ ਦੀਆ ਖੁਸ਼ੀਆਂ ਚ ਸ਼ਾਮਿਲ ਹੋਣ ਵਾਲੇ ਮਹੰਤ ( ਕਿੰਨਰ ) ਗੁਰੂ  ਤੇ ਉਸਦੇ ਹੀ ਚੇਲੇ ਨੇ ਆਪਣੇ ਸਾਥੀਆਂ ਸਮੇਤ ਘਰ ਵੜ ਕੇ ਹਮਲਾ ਕਰ ਦਿੱਤਾ ਤੇ ਲੱਖਾਂ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਿਆ ।ਮਾਮਲਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੇ ਅਧੀਨ ਪੈਂਦੇ ਪਿੰਡ ਵੱਡੇ ਘੁੰਮਣ ਤੋਂ ਸਾਹਮਣੇ ਆਇਆ ਹੈ  ਹਮਲੇ ਵਿੱਚ ਮਹੰਤ ਮਮਤਾ ਗੰਭੀਰ ਜ਼ਖਮੀ ਹੋ ਗਈ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਹੈ । ਹਮਲਾਵਰ ਚੇਲਾ 10 ਤੋਲਾ ਸੋਨਾ ਤੇ ਚਾਰ ਲੱਖ ਦੀ ਨਗਦੀ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਮਲੇ ਦੀ cctv ਤੇਜੀ ਨਾਲ ਵਾਇਰਲ ਹੋ ਰਹੀ ਹੈ। ਜ਼ਖਮੀ ਮਹੰਤ ਨੇ ਹਮਲੇ ਦਾ ਕਾਰਨ ਦੱਸਦੇ ਕਿਹਾ ਕਿ ਉਸਦਾ ਚੇਲਾ ਅਤੇ ਉਸਦੇ ਸਾਥੀ ਮੈਨੂੰ ਖਤਮ ਕਰਕੇ ਮੇਰੇ ਅਧੀਨ ਪੈਂਦੇ ਇਲਾਕੇ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਸੀ। ਜ਼ਖਮੀ ਮਹੰਤ ਅਤੇ ਉਸਦੇ ਸਾਥੀਆਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਬਣਦੀ ਸਖਤ ਸਜ਼ਾ ਦਿੱਤੀ ਜਾਵੇ ।ਓਥੇ ਹੀ ਜ਼ਖਮੀ ਮਹੰਤ ਦੀ ਹਿਮਾਇਤ ਵਿੱਚ ਕ੍ਰਿਸ਼ਸਨ ਭਾਈਚਾਰੇ ਦੀ ਜਥੇਬੰਦੀ ਵੀ ਪਹੁੰਚੀ ਜਥੇਬੰਦੀ ਦੇ ਪ੍ਰਧਾਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕਰਦੇ ਹੋਏ ਕਿਹਾ ਕਿ ਸਾਡੀ ਜਥੇਬੰਦੀ  ਜ਼ਖਮੀ ਮਹੰਤ ਮਮਤਾ ਦੇ ਨਾਲ ਖੜੀ ਹੈ ਅਤੇ ਇੰਨਸਾਫ ਲਈ ਹਰ ਕਦਮ ਚੁੱਕਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button