Punjab

ਪੰਜਾਬੀ ਸੂਬੇ ਲਈ ਜੇਲ੍ਹ ਕੱਟਣ ਵਾਲੀ ਮਾਤਾ ਤਰਸੇਮ ਕੌਰ ਨਹੀਂ ਰਹੇ

ਕਲਾਨੌਰ, 17 ਅਗਸਤ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਨਿੱਜਰਪੁਰ ਦੇ ਅਗਾਂਹਵਧੂ ਕਿਸਾਨ ਸਰਦੂਲ ਸਿੰਘ ਅਤੇ ਮਾਸਟਰ ਹਰਮਿੰਦਰ ਸਿੰਘ ਆਜ਼ਾਦ ਦੀ ਮਾਂ ਤਰਸੇਮ ਕੌਰ, ਜਿਸ ਨੇ ਆਪਣੀ ਮਾਂ ਹਰ ਕੌਰ ਨਾਲ ਬਚਪਨ ਵਿੱਚ ਪੰਜਾਬੀ ਸੂਬੇ ਲਈ ਜੇਲ੍ਹ ਕੱਟੀ ਸੀ, ਦਾ ਦਿਹਾਂਤ ਹੋ ਗਿਆ ਹੈ।  ਮਾਤਾ ਤਰਸੇਮ ਕੌਰ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਿੱਜਰਪੁਰ ਵਿਖੇ ਕਰ ਦਿੱਤਾ ਗਿਆ। ਮਾਤਾ ਤਰਸੇਮ ਕੌਰ ਪੰਥਕ ਸੋਚ ਦੇ ਧਾਰਨੀ ਅਤੇ ਸਮਾਜ ਸੇਵਕ ਸਨ। ਮਾਤਾ ਤਰਸੇਮ ਕੌਰ ਦੀ ਮੌਤ ‘ਤੇ ਸਰਪੰਚ ਰਣਦੀਪ ਸਿੰਘ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਤੀਰਥ ਸਿੰਘ, ਦਿਲਬਾਗ ਸਿੰਘ, ਡਾਕਟਰ ਸੁਖਵਿੰਦਰ ਸਿੰਘ ਔਲਖ, ਸੇਵਾ ਸਿੰਘ ਨਿੱਜਰ ਪੁਰ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ, ਗੁਰਮੁਖ ਸਿੰਘ, ਡਾਕਟਰ ਸਤਿੰਦਰਜੀਤ ਸਿੰਘ ਆਗੂ ਡੀਟੀਐੱਫ, ਧਰਮਿੰਦਰਜੀਤ ਸਿੰਘ, ਅਮਰਜੋਤ ਸਿੰਘ ਡੀਪੂ ਹੋਲਡਰ, ਬਿਕਰਮਜੀਤ ਸਿੰਘ ਆਦਿ ਇਲਾਕੇ ਦੀਆਂ ਸ਼ਖਸ਼ੀਅਤਾਂ ਵੱਲੋਂ ਮਾਸਟਰ ਹਰਮਿੰਦਰ ਸਿੰਘ ਅਤੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Related Articles

Leave a Reply

Your email address will not be published. Required fields are marked *

Back to top button