
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 9 ਜੂਨ : ਪ੍ਰਸਿੱਧ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਦਾਸ ਮਾਨ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਅੱਜ ਮੋਹਾਲੀ ਦੇ ਇਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਗਿੱਦੜਬਾਹਾ ਸ਼ਹਿਰ ਦੇ ਰਹਿਣ ਵਾਲੇ 68 ਸਾਲਾ ਗੁਰਪੰਥ, ਜੋ ਕਿ ਇੱਕ ਕਮਿਸ਼ਨ ਏਜੰਟ ਅਤੇ ਕਿਸਾਨ ਸੀ, ਦਾ ਮੋਹਾਲੀ ਦੇ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਲਗਪਗ ਦੋ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ।



