Punjab

ਪ੍ਰਤਾਪ ਬਾਜਵਾ 24 ਜੁਲਾਈ ਤੋਂ ਆਸਟ੍ਰੇਲੀਆ ਦੌਰੇ ‘ਤੇ

ਇਹ ਦੋ ਦਿਨ ਰਹਿਣਗੇ ਬ੍ਰਿਸਬੇਨ, ਸਿਆਸੀ ਭਵਿੱਖ ਦੀਆਂ ਸੰਭਾਵਾਨਾਵਾਂ ਨੂੰ ਲੈ ਕੇ ਹੋਵੇਗੀ ਚਰਚਾ

ਬ੍ਰਿਸਬੇਨ, 22 ਜੁਲਾਈ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 31 ਜੁਲਾਈ ਤੇ 1 ਅਗਸਤ ਨੂੰ ਬ੍ਰਿਸਬੇਨ ਦੇ ਦੌਰੇ ’ਤੇ ਆ ਰਹੇ ਹਨ। ਇਹ ਦੌਰਾ ਬਹੁਤ ਹੀ ਖਾਸ ਹੈ, ਕਿਉਂਕਿ ਉਹ ਇੱਥੇ ਵੱਸਦੇ ਪੰਜਾਬੀਆਂ ਨਾਲ ਰਲਣ, ਉਹਨਾਂ ਦੀਆਂ ਚਿੰਤਾਵਾਂ ਸੁਣਨ ਤੇ ਭਵਿੱਖ ’ਚ ਕੀ ਕਰਨਾ ਚਾਹੀਦਾ ਹੈ, ਨੂੰ ਲੈ ਤੇ ਇਸ ’ਤੇ ਵਿਚਾਰ-ਚਰਚਾ ਕਰਨ ਆ ਰਹੇ ਹਨ । ਇਸ ਦੌਰੇ ਨੂੰ ਲੈ ਕੇ ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਜੋਸ਼ ਤੇ ਉਤਸ਼ਾਹ ਹੈ। ਕਈ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ । ਬਾਜਵਾ ਲੋਕਾਂ ਨਾਲ ਰੂ-ਬ-ਰੂ ਹੋਣਗੇ, ਸਵਾਲ ਸੁਣਨਗੇ ਤੇ ਖੁੱਲ੍ਹੀ ਗੱਲਬਾਤ ਕਰਨਗੇ। ਇਹ ਸਿਰਫ ਇੱਕ ਸਿਆਸੀ ਦੌਰਾ ਨਹੀਂ, ਸਗੋਂ ਇਹ ਇੱਕ ਮੌਕਾ ਹੈ ਇੱਥੇ ਵੱਸਦੇ ਪੰਜਾਬੀਆਂ ਲਈ ਕਿ ਉਹ ਆਪਣੀ ਆਵਾਜ਼ ਪੰਜਾਬ ਦੀ ਰਾਜਨੀਤੀ ਤੱਕ ਪੁਚਾ ਸਕਣ। ਇਹ ਜਾਣਕਾਰੀ ਸਰ ਬਰਨਾਰਡ ਮਲਿਕ, ਹਰਪ੍ਰੀਤ ਸਿੰਘ ਕੋਹਲੀ, ਐਡਵੋਕੇਟ ਗੁਰਪ੍ਰੀਤ ਬੱਲ, ਜਗਦੀਪ ਸਿੰਘ ਸੰਧੂ, ਅਮਰਦੀਪ ਸਿੰਘ ਸੰਧੂ, ਰੋਹਿਤ ਪਾਠਕ ਅਤੇ ਰੋਕੀ ਭੁੱਲਰ ਵੱਲੋਂ ਸਾਂਝੀ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button