Punjab
ਪੋਲਿੰਗ ਸਟੇਸ਼ਨਾਂ ‘ਤੇ ਲੱਗੀ ਭੀੜ, ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ, 23 ਜੂਨ ਨੂੰ ਹੋਵੇਗਾ ਕਿਸਮਤ ਦਾ ਫ਼ੈਸਲਾ

ਲੁਧਿਆਣਾ, 19 ਜੂਨ : ਵਿਧਾਨ ਸਭਾ ਹਲਕਾ ਪੱਛਮੀ ਦੀਆਂ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਤੋਂ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਲੰਬੀਆ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸ਼ਾਮ 6 ਵਜੇ ਤੱਕ ਕਰੀਬ ਪੌਣੇ ਦੋ ਲੱਖ ਵੋਟਰ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਆਪਣੀਆ ਵੋਟਾਂ ਰਾਹੀਂ ਕਰਨਗੇ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਅਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਪਰਿਵਾਰ ਸਮੇਤ ਸਵੇਰੇ ਹੀ ਵੋਟ ਪਾਉਣ ਲਈ ਪੁੱਜ ਚੁੱਕੇ ਸਨ।
9.30 ਵਜੇ ਤੱਕ ਕਰੀਬ 8.5 ਫੀਸਦੀ ਹੋਈ ਵੋਟਿੰਗ
ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ 9 ਵਜੇ ਤੱਕ 8.5 ਫੀਸਦੀ ਪੋਲਿੰਗ ਹੋਈ ਹੈ। ਵੋਟਾਂ ਪੈਣ ਦਾ ਕੰਮ ਪੂਰੀ ਅਮਨ ਅਮਾਨ ਤੇ ਸ਼ਾਂਤੀ ਪੂਰਵਕ ਚੱਲ ਰਿਹਾ ਹੈ ਜਿਉਂ-ਜਿਉਂ ਦਿਨ ਚੜ੍ਹ ਰਿਹਾ ਹੈ ਤਿਉਂ ਤਿਉਂ ਵੋਟਰ ਵੋਟ ਪਾਉਣ ਲਈ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਰਹੇ।



