ਪੈਟਰੋਲ ਪੰਪ ਦੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰਾਂ ਨੇ 40 ਹਜ਼ਾਰ ਦੀ ਨਗਦੀ, ਡੀ.ਵੀ.ਆਰ ਅਤੇ 1 ਮੋਬਾਇਲ ਕੀਤਾ ਚੋਰੀ, ਮਾਮਲਾ ਦਰਜ

ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)– ਤਲਵੰਡੀ-ਫਰੀਦਕੋਟ ਰੋਡ ’ਤੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ 40 ਹਜ਼ਾਰ ਦੀ ਨਗਦੀ, ਇਕ ਡੀਵੀਆਰ ਸੀਸੀਟੀਵੀ, 1 ਮੋਬਾਇਲ ਫੋਨ ਸੈਮਸੰਗ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਘੱਲ ਖੁਰਦ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ 309 (2), 324 (2) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਵੰਤ ਰਾਏ ਕਟਾਰੀਆ ਪੁੱਤਰ ਬ੍ਰਿਜ ਲਾਲ ਵਾਸੀ ਡਾ. ਬਾਲ ਵਾਲੀ ਗਲੀ ਮੁੱਦਕੀ ਨੇ ਦੱਸਿਆ ਕਿ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇੰਡੀਅਨ ਆਇਲ ਪੈਟਰੋਲ ਪੰਪ ਦਾ ਸ਼ੀਸ਼ਾ ਤੋੜ ਕੇ ਗੱਲੇ ਵਿਚ ਪਏ 40 ਹਜ਼ਾਰ ਰੁਪਏ ਚੋਰੀ ਕਰਕੇ ਲਏ ਤੇ ਦਫਤਰ ਵਿਚ ਲੱਗਾ ਡੀ.ਵੀ.ਆਰ ਸੀ.ਸੀ.ਟੀ.ਵੀ, 1 ਮੋਬਾਇਲ ਫੋਨ ਸੈਮਸੰਗ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



