Punjab

ਪੁਲਿਸ ਹਿਰਾਸਤ ‘ਚ ਨੌਜਵਾਨ ਦੀ ਮੌਤ ਮਾਮਲੇ ‘ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਆਇਕ ਜਾਂਚ ਨੂੰ ਦੱਸਿਆ ਸਹੀ, 15 ਜੁਲਾਈ ਨੂੰ ਮੁੜ ਹੋਵੇਗੀ ਸੁਣਵਾਈ

ਬਠਿੰਡਾ, 3 ਜੁਲਾਈ 2025 : ਸੀਆਈਏ ਸਟਾਫ1 ਬਠਿੰਡਾ ‘ਚ ਪੁਲਿਸ ਤਸ਼ੱਦਦ ਕਾਰਨ ਨਾਲ ਭਿੰਦਰ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ‘ਤੇ ਹਾਈ ਕੋਰਟ ਨੇ ਮੋਹਰ ਲਾ ਦਿੱਤੀ ਹੈ। ਪੁਲਿਸ ਮੁਲਾਜ਼ਮਾ ਵੱਲੋਂ ਨਿਆਂਇਕ ਜਾਂਚ ਨੂੰ ਰੱਦ ਕਰਨ ਵਾਲੀ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਬਠਿੰਡਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਆਪਣੀ ਜਾਂਚ ‘ਚ ਪੁਲਿਸ ਟੀਮ ਨੂੰ ਦੋਸ਼ੀ ਮੰਨ ਕੇ ਉਨ੍ਹਾਂ ਖਿਲਾਫ਼ ਕਤਲ ਕੇਸ ਅਤੇ ਸਬੂਤਾਂ ਨੂੰ ਮਿਟਾਉਣ ਦਾ ਟਰਾਇਲ ਚਲਾਉਣ ਲਈ ਹੁਕਮ ਦਿੱਤੇ ਸਨ। ਹੁਣ ਮਾਣਯੋਗ ਹਾਈ ਕੋਰਟ ਨੇ ਉਸੇ ਨਿਆਂਇਕ ਜਾਂਚ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੀਆਈਏ ਸਟਾਫ ਨੇ ਉਸ ਸਮੇਂ ਦੇ ਇੰਚਾਰਜ ਅਤੇ ਪੰਜ ਮੁਲਾਜ਼ਮਾਂ ਨੂੰ 15 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button