ਪੁਲਿਸ ਸੁੱਤੀ ਕੁੰਭਕਰਨੀ ਨੀਂਦ, ਚੋਰਾਂ ਬੋਲਿਆ ਪੈ੍ਰੱਸ ਕਲੱਬ ’ਤੇ ਧਾਵਾਂ
ਸਤਲੁਜ਼ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਸ਼ਹਿਰ ਵਿਚੋਂ ਚੋਰ ਏ.ਸੀ ਦੀਆਂ ਤਾਰਾਂ ਅਤੇ ਕੋਪਰ ਪਾਈਪ ਲੈ ਉੱਡੇ

ਫ਼ਿਰੋਜ਼ਪੁਰ, 22 ਜਨਵਰੀ (ਬਾਲ ਕਿਸ਼ਨ)– ਲਓ ਜੀ ਚੋਰਾਂ ਨੇ ਸਤਲੁਜ਼ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਚ ਤਾਕ ਲਾਉਂਦਿਆਂ ਏ.ਸੀ ਦੀਆਂ ਤਾਰਾਂ ਅਤੇ ਕੋਪਰ ਪਾਈਪਾਂ ਚੋਰੀ ਕੀਤੀਆਂ। ਬੇਸ਼ੱਕ ਬੇਖੌਫ਼ ਹੋਏ ਚੋਰਾਂ ੱਲੋਂ ਹਰ ਗਲੀ–ਮੁਹੱਲੇ ਅਤੇ ਚੌਂਕ ’ਤੇ ਆਪਣੀ ਦਹਿਸ਼ਤ ਫੈਲਾਈ ਹੋਈ ਹੈ ਅਤੇ ਰੋਜ਼ਾਨਾ ਕਿੱਤੇ ਨਾ ਕਿੱਤੇ ਚੋਰੀ, ਲੁੱਟ–ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ, ਪਰ ਵਾਰ–ਵਾਰ ਕਹਿਣ ’ਤੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਚੋਰਾਂ ’ਤੇ ਨਕੇਲ ਨਹੀਂ ਕੱਸੀ ਜਾ ਰਹੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਤਲੁਜ਼ ਪ੍ਰੈੱਸ ਕਲੱਬ ਦੇ ਚੇਅਰਮੈਨ ਵਿਜੈ ਸ਼ਰਮਾ ਅਤੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਚੋਰਾਂ ਅੰਦਰ ਕਿੰਨਾ ਹੌਂਸਲਾ ਹੋਵੇਗਾ ਕਿ ਉਨ੍ਹਾਂ ਨੇ ਥਾਣਾ ਸਦਰ ਦੇ ਨਜਦੀਕ ਸਤਲੁਜ ਪ੍ਰੈੱਸ ਕਲੱਬ ਵਿਚ ਅਜਿਹੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਪੁਲਿਸ ਦਾ ਭੋਰਾ ਜਿੰਨੀ ਵੀ ਖੌਫ਼ ਨਹੀਂ ਖਾਦਾ। ਉਨ੍ਹਾਂ ਕਿਹਾ ਕਿ ਆਏ ਦਿਨ ਹੁੰਦੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਨ੍ਹਾਂ ਲੁੱਟਾਂ—ਖੋਹਾਂ, ਚੋਰੀਆਂ ਸਦਕਾ ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ ਛਾਉਣੀ ਵਾਸੀਆਂ ਅੰਦਰ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਸਪੱਸ਼ਟ ਕਹਿੰਦੇ ਹਨ ਕਿ ਪਤਾ ਹੀ ਨਹੀਂ ਕਦੋਂ—ਕਿੱਥੇ—ਕਿਹੜੇ ਚੋਰ ਨੇ ਕਿੰਨੀ ਲੁੱਟ ਦਾ ਸ਼ਿਕਾਰ ਬਣਾ ਲੈਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਵਰਤਾਰਾ ਇਸੀ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੁੱਟਾਂ–ਖਸੁੱਟਾਂ ਅਤੇ ਚੋਰੀਆਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਭਰ ਤੋਂ ਪਹਿਲੇ ਨੰਬਰ ’ਤੇ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਸਤਲੁਜ਼ ਪ੍ਰੈੱਸ ਕਲੱਬ ਵਿਚੋਂ ਚੋਰ ਏ.ਸੀ. ਦੀਆਂ ਤਾਰਾਂ ਅਤੇ ਕੋਪਰ ਦੀਆਂ ਪਾਈਪਾਂ ਲਾਹ ਕੇ ਲੈ ਗਏ ਹਨ ਅਤੇ ਇਸ ਤੋਂ ਪਹਿਲਾਂ ਵੀ ਕਦੇ ਚੋਰ ਸਤਲੁਜ਼ ਪ੍ਰੈੱਸ ਕਲੱਬ ਵਿਚੋਂ ਟੂਟੀਆਂ ਲਾਹ ਕੇ ਲੈ ਜਾਂਦੇ ਹਨ ਅਤੇ ਕਦੇ ਮੇਨ ਗੇਟ ਦੇ ਜ਼ਿੰਦਰੇ ਅਤੇ ਕੁੰਡੇ ਤੋੜ ਕੇ ਲੈ ਜਾਂਦੇ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚੋਂ ਲਗਾਤਾਰ ਚੋਰ ਵੱਲੋਂ ਲੁੱਟਾਂ–ਖੋਹਾਂ ਹੋ ਰਹੀਆਂ ਹਨ, ਪਰ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਪਤਾ ਨਹੀਂ ਕਦੋਂ ਜਾਗੇਗੀ।



