Punjab

ਪੁਲਿਸ ਵੱਲੋਂ ਗੱਡੀ ’ਤੇ ਫ਼ਾਇਰੰਗ, ਤਿੰਨ ਜਣੇ ਗ੍ਰਿਫ਼ਤਾਰ, ਇੱਕ ਜ਼ਖ਼ਮੀ

ਹੁਸ਼ਿਆਰਪੁਰ, 27 ਫਰਵਰੀ- ਅੱਜ ਦੇਰ ਸ਼ਾਮ ਮਾਹਿਲਪੁਰ ਤੋਂ ਚੰਡੀਗੜ੍ਹ ਰੋਡ ’ਤੇ ਪਿੰਡ ਦੋਹਲਰੋਂ ਨਜ਼ਦੀਕ ਇੱਕ ਗੱਡੀ ਦਾ ਪਿੱਛਾ ਕਰ ਰਹੀ ਪੁਲਿਸ ਨੇ ਗੱਡੀ ਦੇ ਟਾਇਰ ਪੈਂਚਰ ਕੀਤੇ ਪਰੰਤੂ ਗੱਡੀ ਸਵਾਰ ਗੱਡੀ ਪੈਂਚਰ ਗੱਡੀ ਨੂੰ ਹੀ ਭਜਾ ਕੇ ਟੂਟੋਮਜਾਰਾ ਅੱਡੇ ਤੱਕ ਲੈ ਗਏ ਜਿੱਥੇ ਪਿੱਛਾ ਕਰ ਰਹੀ ਪੁਲਿਸ ਨੇ ਗੱਡੀ ਦੇ ਪਿਛਲੇ ਸ਼ੀਸ਼ੇ ’ਤੇ ਇੱਕ ਗੋਲੀ ਚਲਾਈ ਜਿਸ ਨਾਲ ਗੱਡੀ ਸਵਾਰ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਗੱਡੀ ਵਿਚ ਸਵਾਰ ਤਿੰਨ ਵਿਅਕਤੀ ਫ਼ਰਾਰ ਹੋ ਗਏ ਜਿਸ ਨੂੰ ਪੁਲਿਸ ਨੇ ਘੇਰਾ ਪਾ ਕੇ ਕਾਬੂ ਕਰ ਲਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਸੀ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਰਣਵੀਰ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਮਾਹਲਾ ਵਲਟੋਹੀਆਂ ਨੇ ਦੱਸਿਆ ਕਿ ਉਹ ਆਪਣੇ ਸਾਥੀ ਆਕਾਸ਼ ਯਾਦਵ ਪੁੱਤਰ ਪਰਸ ਰਾਮ ਵਾਸੀ ਮਾਹਿਲਪੁਰ, ਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਲਵੀਸ਼ ਮਾਹਿਲਪੁਰ ਨਾਲ ਆਕਾਸ਼ ਯਾਦਵ ਦੀ ਗੱਡੀ ਨੰਬਰ ਪੀ ਬੀ 10 ਐਚ ਯੂ 8453 ’ਤੇ ਸਵਾਰ ਹੋ ਕੇ ਗੱਡੀ ਵਿਚ ਸਵਾਰ ਹੋ ਕੇ ਉਸ ਦੇ ਪਿਤਾ ਨੂੰ ਸੈਲਾ ਖ਼ੁਰਦ ਵਿਖੇ ਡਰਿਲ ਮਸ਼ੀਨ ਦੇਣ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਮਾਹਿਲਪੁਰ ਦੇ ਬਾਹਰਵਾਰ ਦੋਹਲਰੋਂ ਪਿੰਡ ਤੋਂ ਥੋੜਾ ਅੱਗੇ ਇੱਕ ਸਟੋਰ ਕੋਲ ਉਨ੍ਹਾਂ ਦੇ ਪਿੱਛੇ ਆ ਰਹੀ ਪੁਲਿਸ ਦੀ ਗੱਡੀ ਨੇ ਉਨ੍ਹਾਂ ’ਤੇ ਗੋਲ਼ੀ ਚਲਾ ਦਿੱਤੀ ਅਤੇ ਉਨ੍ਹਾਂ ਦੇ ਟਾਇਰ ਪੈਂਚਰ ਹੋ ਗਏ। ਉਨ੍ਹਾਂ ਦੱਸਿਆ ਕਿ ਗੱਡੀ ਚਲਾ ਰਹੇ ਆਕਾਸ਼ ਨੇ ਗੱਡੀ ਭਜਾ ਲਈ ਅਤੇ ਟੂਟੋਮਜਾਰਾ ਨਜ਼ਦੀਕ ਪੁਲਿਸ ਨੇ ਗੱਡੀ ਦੇ ਪਿਛਲੇ ਪਾਸੇ ਗੋਲ਼ੀ ਚਲਾ ਦਿੱਤੀ ਜਿਸ ਕਾਰਨ ਗੋਲ਼ੀ ਉਸ ਦੇ ਕੰਨ ਕੋਲੋਂ ਦੀ ਖਹਿ ਕੇ ਅੱਗੇ ਨਿੱਕਲ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਗੱਡੀ ਟੂਟੋਮਜਾਰਾ ਨਜ਼ਦੀਕ ਖ਼ੜੀ ਕਰਕੇ ਇੱਧਰ ਉੱਧਰ ਦੌੜ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿਚ ਪੁਲਿਸ ਨੇ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆਮੌਕੇ ’ਤੇ ਥਾਣਾ ਮਾਹਿਲਪੁਰ ਅਤੇ ਗੜ੍ਹਸ਼ੰਕਰ ਦੀ ਪੁਲਿਸ ਨੇ ਘੇਰਾ ਪਾ ਕੇ ਇੱਕ ਘੰਟੇ ਦੀ ਜੱਦੋਜਹਿਦ ਬਾਅਦ ਦੌੜੇ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁਲਿਸ ਸਾਰਿਆਂ ਨੂੰ ਕਾਬੂ ਕਰਕੇ ਥਾਣਾ ਮਾਹਿਲਪੁਰ ਲੈ ਆਈ। ਖ਼ਬਰ ਲਿਖ਼ੇ ਜਾਣ ਤੱਕ ਪੁਲਿਸ ਵਲੋਂ ਮੀਡੀਆ ਨੂੰ ਕੁੱਝ ਵੀ ਨਹੀਂ ਦੱਸਿਆ ਜਾ ਰਿਹਾ ਸੀ।

ਕੀ ਕਹਿੰਦੇ ਹਨ ਐੱਸਐੱਸਪੀ

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕੁੱਝ ਇੰਨਪੁੱਟ ਮਿਲੇ ਸਨ ਜਿਸ ਕਾਰਨ ਗੱਡੀ ਨੂੰ ਰੋਕਿਆ ਤਾਂ ਉਨ੍ਹਾਂ ਗੱਡੀ ਭਜਾ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੱਡੀ ਸਵਾਰਾਂ ਨੂੰ ਪੁਲਿਸ ਹਵਾਲੇ ਕਰਨ ਲਈ ਫ਼ਾਇਰਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜੇ ਪੁੱਛ ਗਿੱਛ ਚੱਲ ਰਹੀ ਹੈ। ਪੜਤਾਲ ਤੋਂ ਬਾਅਦ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ

Related Articles

Leave a Reply

Your email address will not be published. Required fields are marked *

Back to top button