Punjab

ਪੁਲਿਸ ਤੇ ਲੁਟੇਰੇ ਵਿਚਾਲੇ ਚੱਲੀਆਂ ਗੋਲੀਆਂ

ਸੁਨਾਮ, 26 ਨਵੰਬਰ : ਸ਼ਹਿਰ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਨਾਲ ਬਣੀ ਸੜਕ ਤੇ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਰੁਟੀਨ ਦੀ ਗਸ਼ਤ ਦੌਰਾਨ ਸੀਆਈਏ ਟੀਮ ਦਾ ਬਾਈਕ ਤੇ ਸਵਾਰ ਇੱਕ ਬਦਨਾਮ ਲੁਟੇਰੇ ਨਾਲ ਸਿੱਧਾ ਮੁਕਾਬਲਾ ਹੋ ਗਿਆ। ਸਰਹਿੰਦ (ਚੌਅ) ਦੇ ਨਾਲ ਲੱਗਦੀ ਸੜਕ ਤੇ ਬਦਮਾਸ਼ ਨੇ ਪੁਲਿਸ ਟੀਮ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਤੇ ਗੋਲੀਬਾਰੀ ਕਰ ਦਿੱਤੀ। ਸੀਆਈਏ ਟੀਮ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਲੁਟੇਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਲੁਟੇਰੇ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਵੱਲੋਂ ਚਲਾਈ ਗੋਲੀ ਪੁਲਿਸ ਦੀ ਗੱਡੀ ਵਿੱਚ ਲੱਗੀ। ਘਟਨਾ ਵਾਲੀ ਜਗ੍ਹਾ ਤੇ ਪੁੱਜੇ ਸੰਗਰੂਰ ਦੇ ਐਸ ਪੀ (ਡੀ) ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ (ਡੀ) ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਸੀਆਈਏ ਦੀ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਸਰਹਿੰਦ ਚੌਅ ਨੇੜੇ ਪੁਲਿਸ ਟੀਮ ਨੂੰ ਦੇਖਕੇ ਇੱਕ ਬਾਈਕ ਸਵਾਰ ਘਬਰਾ ਗਿਆ ਅਤੇ ਆਪਣੀ ਮੋਟਰ ਸਾਈਕਲ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਆਉਂਦੇ ਦੇਖ ਕੇ, ਉਸਨੇ ਪਿਸਤੌਲ ਕੱਢੀ ਅਤੇ ਪੁਲਿਸ ਟੀਮ ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ, ਪੁਲਿਸ ਟੀਮ ਨੇ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ, ਇੱਕ ਗੋਲੀ ਲੁਟੇਰੇ ਦੇ ਖੱਬੀ ਲੱਤ ਵਿੱਚ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ, ਪੁਲਿਸ ਟੀਮ ਨੇ ਉਸਨੂੰ ਫੜ ਲਿਆ। ਇੱਕ ਦਰਜਨ ਤੋਂ ਵੱਧ ਗੰਭੀਰ ਮਾਮਲੇ ਦਰਜ਼ ਮੁੱਢਲੀ ਜਾਂਚ ਵਿੱਚ, ਐਸਪੀ (ਡੀ) ਨਵਰੀਤ ਸਿੰਘ ਵਿਰਕ ਦੱਸਿਆ ਕਿ ਜ਼ਖਮੀ ਲੁਟੇਰੇ ਦੀ ਪਛਾਣ ਰੂਪਾਹੇੜੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵਜੋਂ ਕੀਤੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਜਸਵਿੰਦਰ ਸਿੰਘ ਵਿਰੁੱਧ ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿੱਚ ਡਕੈਤੀ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਲੁਟੇਰਾ ਦੋ ਦਿਨ ਪਹਿਲਾਂ ਭਵਾਨੀਗੜ੍ਹ ਵਿੱਚ ਹੋਈ ਸ਼ਰਾਬ ਦੀ ਦੁਕਾਨ ਦੀ ਡਕੈਤੀ ਵਿੱਚ ਸ਼ਾਮਲ ਸੀ। ਪੁਲਿਸ ਨੇ ਮੌਕੇ ਤੋਂ ਦੋਸ਼ੀ ਦੀ ਬਾਈਕ ਅਤੇ ਪਿਸਤੌਲ ਬਰਾਮਦ ਕੀਤਾ।

Related Articles

Leave a Reply

Your email address will not be published. Required fields are marked *

Back to top button