Punjab

ਪੁਲਿਸ ਤੇ ਕਿਸਾਨ ਆਗੂਆਂ ਦੀ ਸ਼ੋਸ਼ਲ ਮੀਡੀਆਂ ‘ਤੇ ਚੱਲ ਰਹੀ ਜੰਗ

DSP ਨੇ ਵੀਡੀਓ ਝੂਠ ਹੋਣ ਦਾ ਕੀਤਾ ਦਾਅਵਾ; ਕਿਸਾਨਾਂ ਨੇ ਤੜਕਸਾਰ ਚੋਰ ਕਾਬੂ ਕਰਕੇ ਕੀਤਾ ਸੱਚ ਸਾਬਤ

ਅਜੀਤਵਾਲ, 15 ਅਗਸਤ : ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ ਅਤੇ ਢੁੱਡੀਕੇ ਜਿੱਥੋ ਦੇ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਦੀ ਪੁਲਿਸ ਨਾਲ ਕਸਮਕਸ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿੱਥੇ ਪਿੰਡ ਦੇ ਨੌਜਵਾਨ ਕਿਸਾਨ ਆਗੂ ਵੱਲੋਂ ਨਸ਼ੇ ਦੀ ਵੀਡੀਓ ਪਾਉਣ ਅਤੇ ਪੁਲਿਸ ਵੱਲੋਂ ਉਸ ਨੂੰ ਗਲਤ ਦੱਸਣ ਤੋਂ ਬਾਅਦ ਪਿੰਡ ਦੇ ਨੌਜਵਾਨ ਵੱਲੋਂ ਇਸ ਤਰ੍ਹਾਂ ਦੀਆਂ ਕਈ ਵੀਡੀਓ ਸ਼ੋਸ਼ਲ ਮੀਡੀਆਂ ‘ਤੇ ਪਾਈਆ ਗਈਆਂ ਸਨ। ਇਸ ਤੋ ਬਾਅਦ ਹੁਣ ਬੀਤੇ ਦਿਨ੍ਹੀਂ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਕਿਹਾ ਕਿਹਾ ਗਿਆ ਸੀ ਕਿ ਉਹ ਚੋਰਾ ਤੋਂ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਬੇਖੌਫ ਹੋ ਕੇ ਇੱਕ-ਦੋ ਰਾਤਾਂ ਵਿੱਚ ਚੋਰਾਂ ਵੱਲੋਂ ਕਰੀਬ 50 ਮੋਟਰਾਂ ਦੀਆਂ ਤਾਰਾਂ ਅਤੇ ਕਈ ਟਰਾਸਫਾਰਮਾ ‘ਚੋਂ ਤੇਲ ਚੋਰੀ ਕੀਤਾ ਗਿਆ ਹੈ। ਇਸ ‘ਤੇ ਉਨ੍ਹਾਂ ਵੱਲੋਂ ਪੁਲਿਸ ਤੇ ਪ੍ਰਸ਼ਾਸ਼ਨ ਖਿਲਾਫ ਆਪਣੀ ਨਰਾਜਗੀ ਜਾਹਰ ਕੀਤੀ ਗਈ ਸੀ। ਇਸ ‘ਤੇ ਥਾਣਾ ਅਜੀਤਵਾਲ ਦੇ ਮੁੱਖ ਅਫਸਰ ਰਾਜ ਸਿੰਘ ਵੱਲੋਂ ਪਿੰਡ ਢੁੱਡੀਕੇ ਵਿਖੇ ਖੁਦ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਿਕਲਾ ਸੁਣੀਆਂ ਗਈਆਂ ਅਤੇ ਉਨ੍ਹਾਂ ਦੀਆਂ ਦਰਖਾਸਤਾ ਪਿੰਡ ਜਾ ਕੇ ਫੜੀਆਂ ਗਈਆਂ। ਥਾਣਾ ਮੁਖੀ ਨੇ ਪਿੰਡ ਵਾਸੀਆਂ ਦਾ ਪੂਰਾ ਸਾਥ ਦੇਣ ਲਈ ਉਨ੍ਹਾਂ ਨੂੰ ਭਰੋਸਾ ਵੀ ਦਵਾਇਆ। ਇਸ ਤੋਂ ਬਾਅਦ ਪਿੰਡ ਵਾਸੀ ਉਸ ਸਮੇਂ ਰੋਹ ਵਿੱਚ ਆਏ ਜਦ ਹਲਕਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਅਨਵਰ ਅਲੀ ਨੇ ਅਗਲੀ ਸਵੇਰ ਇਹ ਬਿਆਨ ਦਿੱਤਾ ਕਿ 150 ਬਿਜਲੀ ਮੋਟਰਾਂ ਦੀ ਤਾਰਾਂ ਚੋਰੀ ਹੋਣ ਵਾਲੀ ਵੀਡੀਓ ਝੂਠੀ ਹੈ, ਜਿਸ ਬਾਰੇ ਉਨ੍ਹਾਂ ਨੂੰ ਜਾਂਚ ਕਰਨ ‘ਤੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਪਿੰਡ ਦੀ ਛਵੀ ਖਰਾਬ ਕਰਨ ਲਈ ਸ਼ੋਸ਼ਲ ਮੀਡੀਆਂ ‘ਤੇ ਪਾਈ ਗਈ ਹੈ। ਇਸ ਤੋਂ ਬਾਅਦ ਖੁਦ ਨੂੰ ਸੱਚੇ ਸਾਬਤ ਕਰਨ ਲਈ ਪਿੰਡ ਵਾਸੀਆਂ ਨੇ ਬੀਤੀ ਰਾਤ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਕੇ ਥਾਣਾ ਅਜੀਤਵਾਲ ਵਿਖੇ ਸੌਪ ਦਿੱਤਾ। ਉਨ੍ਹਾਂ ਥਾਣਾ ਅਜੀਤਵਾਲ ਵਿਖੇ ਇਕੱਠ ਕਰਕੇ ਪਿੰਡ ਢੁੱਡੀਕੇ ਦੇ ਰਹਿਣ ਵਾਲੇ ਵਿਅਕਤੀ ਨੂੰ ਪੁਲਿਸ ਨੂੰ ਸੌਪਿਆ ਜੋ ਕਿ ਰਾਤ ਸਮੇਂ ਇਲਾਕੇ ਵਿੱਚ ਮੋਟਰਾਂ ਦੀਆਂ ਤਾਰਾਂ ਚੋਰੀ ਕਰਦਾ ਸੀ, ਜਿਸ ਨੂੰ ਸਮੇਤ ਚੋਰੀ ਦੇ ਸਮਾਨ ਨਾਲ ਕਾਬੂ ਕੀਤਾ ਗਿਆ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਕਿਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਪੁਲਿਸ ਨੂੰ ਲੋਕਾ ਦੀਆਂ ਮੁਸ਼ਿਕਲਾ ਸੁਣ ਕੇ ਹੱਲ ਕਰਨੀਆਂ ਚਾਹੀਦੀਆਂ ਹਨ ਨਾ ਕਿ ਉਨ੍ਹਾਂ ਨੂੰ ਝੂਠਾ ਕਹਿ ਕੇ ਆਪਣਾ ਪੱਲਾ ਝਾੜਨਾ ਚਾਹੀਦਾ ਹੈ। ਉਨ੍ਹਾਂ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਇਸ ਗੱਲ ਨੂੰ ਲੋਕਾ ਤੱਕ ਇਸ ਸਮੇਂ ਦੌਰਾਨ ਸ਼ਪੱਸ਼ਟ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਵਿੱਚ ਡੀ.ਐਸ.ਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਆਗੂ ਸਨਦੀਪ ਸਿੰਘ, ਸਤਨਾਮ ਸਿੰਘ ਬਾਬਾ, ਅਕਸ਼ ਗਿੱਲ, ਹਰਵਿੰਦਰ ਸਿੰਘ, ਤੀਰਥ ਸਿੰਘ, ਹਰਜੀਤ ਸਿੰਘ, ਸੁਰਜੀਤ ਦਿਉਲ, ਪ੍ਰਧਾਨ ਬਿੱਕਰ ਸਿੰਘ, ਪਵਨ ਗਿੱਲ, ਦਲਜੀਤ ਸਿੰਘ, ਸਰਬਾ ਢਿੱਲੋ, ਬਲਜੀਤ ਸਿੰਘ ਬੀਤਾ ਆਦਿ ਪਿੰਡ ਵਾਸੀ ਹਾਜਰ ਸਨ।ਜਦ ਇਸ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਤੋਂ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਪਿੰਡ ਵਿੱਚ ਕੋਈ 150 ਮੋਟਰ ਦੀਆਂ ਤਾਰਾ ਨਹੀਂ ਚੋਰੀ ਹੋਈਆ ਅਤੇ ਨਾ ਹੀ ਇੱਥੇ ਚਿੱਟੇ ਵਾਲੇ ਘੁੰਮਦੇ ਹਨ ਪਰ ਫਿਰ ਵੀ ਜੇਕਰ ਇਲਾਕਾ ਵਾਸੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਤੱਕ ਪਹੁੰਚ ਕਰ ਸਕਦੇ ਹਨ, ਪੁਲਿਸ ਲੋਕਾ ਦੀ ਮਦਦ ਲਈ ਹਰ ਸਮੇਂ ਤਿਆਰ ਹੈ।

Related Articles

Leave a Reply

Your email address will not be published. Required fields are marked *

Back to top button