Punjab

ਪੁਲਿਸ ਤਸ਼ੱਦਦ ਦੌਰਾਨ ਨਰਿੰਦਰਦੀਪ ਸਿੰਘ ਮੌਤ ਮਗਰੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗੋਨਿਆਣਾ ਸ਼ਹਿਰ ਪੂਰਨ ਤੌਰ ‘ਤੇ ਬੰਦ

ਗੋਨਿਆਣਾ , 30 ਮਈ : ਨਰਿੰਦਰ ਦੀਪ ਸਿੰਘ ਨੰਨੂ ਦੀ ਸੀਆਈ 2 ਬਠਿੰਡਾ ਵਿੱਚ ਹੋਏ ਪੁਲਿਸ ਤਸ਼ੱਦਦ ਦੌਰਾਨ ਉਸਦੀ ਮੌਤ ਹੋ ਗਈ ਸੀ। ਪਰਿਵਾਰ ਨੂੰ ਇਨਸਾਫ ਦਵਾਉਣ ਲਈ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਰਿਵਾਰ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਸ਼ਹਿਰ ਵਾਸੀਆਂ ਨੇ ਪੂਰਨ ਤੌਰ ‘ਤੇ ਆਪਣੀਆਂ ਦੁਕਾਨਾਂ ਬੰਦ ਕਰਕੇ ਬੰਦ ਦਾ ਸਮਰਥਨ ਦਿੱਤਾ ਹੈ। ਇਥੋਂ ਤੱਕ ਕਿ ਅੱਜ ਮੈਡੀਕਲ ਸਟੋਰ ਵਾਲੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਹਨ। ਪੁਰਾਣੇ ਅਨਾਜ ਮੰਡੀ ਵਿਖੇ ਇਨਸਾਫ ਪਸੰਦ ਲੋਕਾਂ ਨੇ ਇਕੱਤਰ ਹੋ ਕੇ , ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਧਾਰਾ ਵਿੱਚ ਵਾਧਾ ਕਰਨਾ, ਇੰਚਾਰਜ ਨੂੰ ਨਾਮਜ਼ਦ ਕਰਨ ਤੇ ਹੋਰ ਮੰਗਾਂ ਲਈ ਪੁਲਿਸ ਨੂੰ ਅਪੀਲ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button