Punjab

ਪੁਲਿਸ ’ਚ ਵੱਡਾ ਫੇਰਬਦਲ! 261 ਪੁਲਿਸ ਕਰਮੀਆਂ ਦੇ ਤਬਾਦਲੇ, 4 ਸਬ ਇੰਸਪੈਕਟਰ; 15 ASI ਸਣੇ ਥਾਣਿਆਂ ਤੇ ਯੂਨਿਟਾਂ ’ਚ ਬਦਲਾਅ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 18 ਦਸੰਬਰ : ਪੁਲਿਸ ਵਿਭਾਗ ’ਚ ਬੁੱਧਵਾਰ ਨੂੰ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ। ਪੁਲਿਸ ਵਿਭਾਗ ਨੇ 4 ਸਬ ਇੰਸਪੈਕਟਰ, 15 ਅਸਿਸਟੈਂਟ ਸਬ ਇੰਸਪੈਕਟਰ (ਏਐੱਸਆਈ) ਸਮੇਤ ਕੁੱਲ 261 ਪੁਲਿਸ ਕਰਮੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ’ਚ ਕਾਂਸਟੇਬਲ, ਸੀਨੀਅਰ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਲੇਡੀ ਹੈੱਡ ਕਾਂਸਟੇਬਲ ਵੀ ਸ਼ਾਮਲ ਹਨ। ਇਨ੍ਹਾਂ ਤਬਾਦਲਿਆਂ ਤਹਿਤ ਪੁਲਿਸਕਰਮੀਆਂ ਨੂੰ ਵੱਖ-ਵੱਖ ਥਾਣਿਆਂ, ਕਮਿਊਨੀਕੇਸ਼ਨ ਸ਼ਾਖਾ ਤੇ ਵੱਖ-ਵੱਖ ਯੂਨਿਟਾਂ ’ਚ ਤਾਇਨਾਤ ਕੀਤਾ ਗਿਆ ਹੈ। ਸਭ ਤੋਂ ਵੱਧ ਪੁਲਿਸਕਰਮੀਆਂ ਦੀ ਤਾਇਨਾਤੀ ਥਾਣਿਆਂ, ਓਪਰੇਸ਼ਨ ਸੈੱਲ ਤੇ ਸੁਰੱਖਿਆ ਵਿੰਗ ’ਚ ਕੀਤੀ ਗਈ ਹੈ, ਤਾਂ ਜੋ ਕਾਨੂੰਨ-ਵਿਵਸਥਾ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਪੁਲਿਸ ਵਿਭਾਗ ਵੱਲੋਂ ਤਬਾਦਲੇ ਸਬੰਧੀ ਇਹ ਹੁਕਮ ਬੁੱਧਵਾਰ ਨੂੰ ਐੱਸਪੀ ਹੈੱਡ-ਕੁਆਰਟਰ ਮਨਜੀਤ ਵੱਲੋਂ ਜਾਰੀ ਕੀਤੇ ਗਏ। ਇਹ ਫੇਰਬਦਲ ਪ੍ਰਸ਼ਾਸਕੀ ਜ਼ਰੂਰਤਾਂ ਤੇ ਬਿਹਤਰ ਪੁਲਿਸ ਵਿਵਸਥਾ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button