Punjab

ਪਿੰਡ ਹਰਦਾਸਪੁਰ ’ਚ ਗੋਲੀ ਚਲਾਉਣ ਵਾਲੇ ਸਮੇਤ ਚਾਰ ਲੋਕ ਜ਼ਖ਼ਮੀ

ਫਗਵਾੜਾ, 18 ਜੂਨ : ਇੱਥੋਂ ਦੇ ਪਿੰਡ ਹਰਦਾਸਪੁਰ ਵਿਖੇ ਇਕ ਗੁਰਦੁਆਰਾ ਸਾਹਿਬ ’ਚ ਇਕ ਝਗੜੇ ਦਾ ਸਮਝੌਤਾ ਕਰਵਾਉਣ ਦੌਰਾਨ ਇਕ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਤੇ ਇਸ ਦੌਰਾਨ ਤਿੰਨ ਨਿਹੰਗ ਸਿੰਘਾਂ ਸਮੇਤ ਗੋਲੀ ਚਲਾਉਣ ਵਾਲਾ ਖ਼ੁਦ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਫਗਵਾੜਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਜ਼ਖ਼ਮੀਆਂ ਨੂੰ ਦੂਜੇ ਹਸਪਤਾਲਾਂ ’ਚ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਵਿਚ ਮੌਜੂਦ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘ ਪਿੰਡ ਬਜਵਾਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਹਰਦਾਸਪੁਰ ਦੇ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਕੁਝ ਲੋਕਾਂ ਨਾਲ ਝਗੜਾ ਸੀ। ਅੱਜ ਦੁਪਹਿਰ ਬਾਅਦ ਪਿੰਡ ਦੇ ਵਿਅਕਤੀਆਂ ਦੀ ਮੌਜੂਦਗੀ ’ਚ ਗੱਲਬਾਤ ਕਰਨ ਲਈ ਜਦੋਂ ਉਹ ਪਿੰਡ ਹਰਦਾਸਪੁਰ ਦੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਇਕੱਠੇ ਹੋਏ ਤਾਂ ਦੁਜੇ ਪਾਸੇ ਇਕ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਰੰਜੀਤ ਸਿੰਘ ਤੇ ਹੋਰ ਲੋਕ ਮੌਕੇ ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਹੀ ਜਸਪ੍ਰੀਤ ਨੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਓਹਨਾਂ ਦੇ ਤਿੰਨ ਨਿਹੰਗ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹਨਾਂ ਦੇ ਹਮਾਇਤੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਸਪ੍ਰੀਤ ਸਿੰਘ ਦੇ ਪੇਟ ਵਿਚ ਗੋਲੀ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਿੰਨ ਨਿਹੰਗ ਸਿੰਘ ਜਿਨ੍ਹਾਂ ਦੀ ਪਛਾਣ ਮਲਕੀਤ ਸਿੰਘ, ਧਰਮਵੀਰ ਸਿੰਘ ਤੇ ਰਣਜੀਤ ਸਿੰਘ ਦੇ ਰੂਪ ਵਿਚ ਹੋਈ ਹੈ, ਉਹ ਜਖਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲੀ ਨਾਲ ਡੂੰਘੇ ਜ਼ਖ਼ਮ ਲੱਗੇ, ਜਸਪ੍ਰੀਤ ਸਿੰਘ ਨੂੰ ਜਲੰਧਰ ਛਾਉਣੀ ਦੇ ਇੱਕ ਹਸਪਤਾਲ ’ਚ ਭੇਜਿਆ ਗਿਆ, ਜਦਕਿ ਹੋਰ ਤਿੰਨ ਗਾਹਕਾਂ ਨੂੰ ਵੀ ਫਗਵਾਡਾ ਤੋਂ ਵੱਡੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪੀਸੀਆਰ ਇੰਚਾਰਜ ਇੰਸਪੈਕਟਰ ਅਮਨ ਕੁਮਾਰ ਭਾਰੀ ਪੁਲਿਸ ਬਲ ਦੇ ਨਾਲ ਸਿਵਿਲ ਹਸਪਤਾਲ ਪੁੱਜੇ ਤੇ ਸਥਿਤੀ ਨੂੰ ਕੰਟਰੋਲ ਵਿੱਚ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button