Punjab

ਪਿੰਡ ਵੀਰਮ ਦੇ ਖੇਤਾਂ ‘ਚੋਂ ਮਿਲਿਆ ਬੰਬ ਨੂਮਾਂ ਚੀਜ਼ ਦਾ ਹਿੱਸਾ

ਮਜੀਠਾ, 11 ਮਈ- ਭਾਰਤ ਪਾਕਿਸਤਾਨ ਦੀ ਯੁੱਧ ਬੰਦੀ ਦੇ ਇੱਕ ਦਿਨ ਬਾਆਦ ਅੱਜ ਐਤਵਾਰ ਨੂੰ ਮਜੀਠਾ ਦੇ ਨਾਲ ਲਗਦੇ ਪਿੰਡ ਵੀਰਮ ਵਿਖੇ ਵੀ ਜਗਦੀਸ ਸਿੰਘ ਪੁੱਤਰ ਬਲਕਾਰ ਸਿੰਘ ਦੀਆਂ ਪੈਲੀਆਂ ਵਿੱਚੋਂ ਬੰਬ ਨੁਮਾਂ ਚੀਜ਼ ਦਾ ਹਿੱਸਾ ਮਿਲਣ ਤੋਂ ਬਾਅਦ ਇਲਾਕੇ ਵਿੱਚ ਥੋੜੀ ਦਹਿਸ਼ਤ ਪੈਣੀ ਲਾਜ਼ਮੀ ਹੈ। ਕਿਸਾਨ ਜਗਦੀਸ ਸਿੰਘ ਦਾ ਡੇਰਾ ਪਿੰਡ ਵੀਰਮ ਤੋਂ ਬਾਹਰਵਾਰ ਉਸ ਦੀ ਜ਼ਮੀਨ ਵਿੱਚ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ, ਜਗਦੀਸ ਸਿੰਘ ਵਾਸੀ ਪਿੰਡ ਵੀਰਮ ਦੀ ਜ਼ਮੀਨ ਅਤੇ ਨਾਲ ਲਗਦੇ ਪਿੰਡ ਪੰਧੇਰ ਕਲਾਂ ਦੀ ਜ਼ਮੀਨ ਬਿਲਕੁੱਲ ਨਾਲ ਨਾਲ ਹੈ, ਜਿਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੀਤੇ ਦਿਨੀਂ ਪੰਧੇਰ ਕਲਾਂ ਵਿਖੇ ਮਿਲੇ ਬੰਬ ਨੁਮਾ ਚੀਜ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੀ ਇਹ ਇੱਕ ਹਿੱਸਾ ਹੋ ਸਕਦਾ ਹੈ ਜਿਹੜਾ ਕੇ ਹਵਾ ਵਿੱਚ ਨਸ਼ਟ ਹੋਣ ਉਪਰੰਤ ਪਿੰਡ ਵੀਰਮ ਦੀ ਜ਼ਮੀਨ ਵਿੱਚ ਆਣ ਡਿੱਗਾ ਹੋਵੇਗਾ। ਥਾਣਾ ਮਜੀਠਾ ਦੀ ਪੁਲਿਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਤਰੁੰਤ ਹਰਕਤ ਵਿੱਚ ਆਉਂਦਿਆਂ ਉਕਤ ਬੰਬ ਨੁੰਮਾ ਹਿੱਸੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੁ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button