
ਫ਼ਾਜ਼ਿਲਕਾ, 8 ਸਤੰਬਰ: ਪਿੰਡ ਰੇਤੇ ਵਾਲੀ ਭੈਣੀ ਵਿੱਚ ਹੜ੍ਹਾਂ ਦੇ ਵਿਚਕਾਰ, ਇੱਕ ਨਵੀਂ ਚਿੰਤਾ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਪਿੰਡ ਦਾ 35 ਸਾਲਾ ਨੌਜਵਾਨ ਹਰਭਜਨ ਸਿੰਘ ਬਿੱਟੂ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਡਰ ਸੀ ਕਿ ਉਹ ਪਿੰਡ ਦੇ ਆਲੇ-ਦੁਆਲੇ ਫੈਲੇ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ ਹੋ ਸਕਦਾ ਸੀ। ਇਸ ਜਾਣਕਾਰੀ ਤੋਂ ਬਾਅਦ, ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਐਨਡੀਆਰਐਫ ਦੀ ਟੀਮ ਨੂੰ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿੱਟੂ ਸਿੰਘ ਸ਼ੁੱਕਰਵਾਰ ਸ਼ਾਮ ਨੂੰ ਘਰੋਂ ਚਲਾ ਗਿਆ ਸੀ। ਜਦੋਂ ਉਹ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਚਿੰਤਤ ਹੋ ਗਿਆ ਅਤੇ ਆਲੇ-ਦੁਆਲੇ ਭਾਲ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੇ ਹਰ ਸੰਭਵ ਜਗ੍ਹਾ ਦੀ ਭਾਲ ਵੀ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਐਤਵਾਰ ਤੱਕ ਉਹ ਨਹੀਂ ਮਿਲਿਆ ਤਾਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ।ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਐਨਡੀਆਰਐਫ ਦੀ ਟੀਮ ਨੂੰ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ । ਜਿਸ ਦੌਰਾਨ ਸੋਮਵਾਰ ਤੜਕਸਾਰ ਉਸਦੀ ਲਾਸ਼ ਸਤਲੁਜ ਦਰਿਆ ‘ ਚ ਮਿਲੀ ।ਜਾਣਕਾਰੀ ਮੁਤਾਬਿਕ ਮ੍ਰਿਤਕ ਵਿਅਕਤੀ ਸ਼ਾਦੀ ਸ਼ੁਦਾ ਸੀ ਅਤੇ ਤਿੰਨ ਬੱਚਿਆ ਦਾ ਪਿਤਾ ਸੀ।



