Punjab

ਪਿੰਡ ਮੱਖਣ ਵਿੰਡੀ ‘ਚ ਮਿਲਿਆ ਮਿਜ਼ਾਇਲ ਨੁਮਾ ਚੀਜ਼ ਦਾ ਮਲਬਾ, ਲੋਕਾਂ ਨੇ ਸੁਣੀ ਧਮਾਕਿਆਂ ਦੀ ਆਵਾਜ਼

ਗੁਰੂ ਕਾ ਬਾਗ, 8 ਮਈ- ਭਾਰਤ ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਾਲੇ ਬੀਤੀ ਰਾਤ ਨੂੰ ਅੰਮ੍ਰਿਤਸਰ ‘ਚ ਰਾਤ ਡੇਢ ਵਜੇ ਦੇ ਕਰੀਬ ਤਿੰਨ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਅਤੇ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ‘ਤੇ ਵੱਸੇ ਪਿੰਡ ਪੰਧੇਰ ਦੇ ਖੇਤਾਂ ‘ਚੋਂ ਮਿਸਾਇਲ ਨੁਮਾਂ ਚੀਜ਼ਾਂ ਮਿਲੀਆਂ ਸਨ। ਇਸਦੇ ਚਲਦਿਆਂ ਹੀ ਹੁਣ ਅੰਮ੍ਰਿਤਸਰ ਜ਼ਿਲ੍ਹੇ ਇਕ ਹੋਰ ਪਿੰਡ ਮੱਖਣ ਵਿੰਡੀ ਦੇ ਖੇਤਾਂ ਵਿਚ ਮਿਜ਼ਾਇਲ ਨੁਮਾਂ ਚੀਜ਼ ਮਿਲੀ ਹੈ।ਜਿਸਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਫੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਫੌਜ ਦੇ ਜਵਾਨਾਂ ਨਾਲ ਇਥੇ ਪੁੱਜ ਗਏ। ਜਿਨ੍ਹਾਂ ਵਲੋਂ ਇਸ ਮਿਜ਼ਾਇਲ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮੱਖਣ ਵਿੰਡੀ ਪਿੰਡ ਵੀ ਕਸਬਾ ਜੇਠੂਵਾਲ ਦੇ ਨੇੜੇ ਤੇੜੇ ਹੀ ਪੈਂਦਾ ਹੈ ।ਫੌਜ ਵਲੋਂ ਜਾਂਚ’ ਤੇ ਪਾਇਆ ਗਿਆ ਕੇ ਇਹ ਮਿਜ਼ਾਇਲ ਨੁਮਾ ਚੀਜ਼ ਪੂਰੀ ਤਰ੍ਹਾਂ ਚੱਲੀ ਨਹੀਂ ਹੈ ਜਿਸਨੂੰ ਨਕਾਰਾ ਕਰਨ ਲਈ ਪੁਲਸ ਵਲੋਂ ਮੌਕੇ ਤੇ ਇਕੱਠੀ ਹੋਈ ਭੀੜ ਨੂੰ ਦੂਰ ਹਟਾਇਆ ਗਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਕੇ ‘ਤੇ ਪੁੱਜ ਗਏ। ਜਿਨ੍ਹਾਂ ਵਲੋਂ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button