Punjab

ਪਿੰਡ ਫੱਤੇਵਾਲਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ

ਫ਼ਿਰੋਜ਼ਪੁਰ, 4 ਮਾਰਚ (ਜਸਵਿੰਦਰ ਸਿੰਘ ਸੰਧੂ)- ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਫੱਤੇ ਵਾਲੇ ਵਿਖੇ ਨਸ਼ੇ ਦੀ ਓਵਰਡੋਜ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਉਰਫ਼ ਸੋਨੂੰ ਪੁੱਤਰ ਗੁਰਮੇਜ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਕਰਦਾਰਿਹਾ ਸੀ ਕਿ ਨਸ਼ੇ ਦਾ ਓਵਰਡੋਜ਼ ਟੀਕਾ ਲਗਾਉਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਲੰਬੇ ਸਮੇਂ ਨਸ਼ਾ ਕਰਨ ਦਾ ਆਦੀ ਸੀ, ਜਿਸ ਨੂੰ ਏਡਜ਼ ਦੀ ਬਿਮਾਰੀ ਵੀ ਹੋ ਗਈ ਸੀ, ਜਿਸਦਾ ਬਹੁਤ ਇਲਾਜ ਕਰਵਾਇਆ, ਪਰ ਉਹ ਨਸ਼ਾ ਨਹੀਂ ਛੱਡਦਾ ਸੀ। ਮ੍ਰਿਤਕ ਦੇ ਘਰ ਪਤਨੀ ਤੋਂ ਇਲਾਵਾ ਦੋ ਲੜਕੇ ਅਤੇ ਇਕ ਲੜਕੀ ਹੈ। ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਜੋ ਕਿ ਘਰਾਂ ਵਿਚ ਕੰਮ ਕਰਦੀ ਹੈ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਚਿੱਟਾ ਆਦਿ ਨਸ਼ੇ ਨੂੰ ਬੰਦ ਕਰਵਾ ਕੇ ਜਾ ਰਹੀਆਂ ਅਜਾਈਂ ਜਾਨਾਂ ਨੂੰ ਠੱਲ੍ਹ ਪਾਈ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ

Related Articles

Leave a Reply

Your email address will not be published. Required fields are marked *

Back to top button