Punjab

ਪਿੰਡ ਜਵਾਹਰਕੇ ‘ਚ ਕੰਧ ਡਿੱਗਣ ਨਾਲ ਕਿਸਾਨ ਦੀ ਮੌਤ

ਘਟਨਾ CCTV ਕੈਮਰੇ 'ਚ ਕੈਦ

ਮਾਨਸਾ, 31 ਅਗਸਤ : ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿਖੇ ਸਾਈਕਲ ‘ਤੇ ਜਾ ਰਹੇ ਇਕ ਕਿਸਾਨ ਉੱਪਰ ਕੰਧ ਡਿੱਗਣ ਨਾਲ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਵੇਰਵੇ ਅਨੁਸਾਰ ਪਿੰਡ ਜਵਾਹਰਕੇ ਦਾ ਜੀਵਨ ਸਿੰਘ ਅੱਜ ਸਾਈਕਲ ‘ਤੇ ਜਦ ਖੇਤ ਜਾ ਰਿਹਾ ਸੀ ਤਾਂ ਰਸਤੇ ‘ਚ ਇਕ ਭੱਠੇ ਦੀ ਅਚਾਨਕ ਉਸ ਉਪਰ ਕੰਧ ਡਿੱਗ ਪਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸਦੇ ਦੋ ਲੜਕੇ ਤੇ ਦੋ ਲੜਕੀਆਂ ਹਨ। ਥਾਣਾ ਸਿਟੀ ਵਨ ਮਾਨਸਾ ਦੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਚ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button