Punjab

ਪਿੰਡ ਗਹਿਰੀ ਬੁੱਟਰ ਵਿਖੇ ਖੇਤ ਦਿਵਸ ਮਨਾਇਆ

ਬਠਿੰਡਾ, 20 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਗਹਿਰੀ ਬੁੱਟਰ ਵਿਖੇ ਖੇਤ ਦਿਵਸ ਮਨਾਇਆ ਗਿਆ। ਕੈਂਪ ਦੌਰਾਨ ਐਸਡੀਐਮ ਬਠਿੰਡਾ ਸ. ਬਲਕਰਨ ਸਿੰਘ ਮਾਹਲ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਬਿਜਾਈ ਕੀਤੇ ਕਣਕ ਦੇ ਪਲਾਂਟ ਨੂੰ ਵੇਖ ਕੇ ਕਿਸਾਨਾਂ ਨੂੰ ਸੇਧ ਲੈ ਕੇ ਘੱਟ ਖਰਚੇ ਨਾਲ ਵੱਧ ਮੁਨਾਫੇ ਦੇ ਸਿਧਾਂਤ ’ਤੇ ਖੇਤੀ ਕਰਨ ਲਈ ਕਿਹਾ ਤਾਂ ਜੋ ਵਾਤਾਵਰਣ ਨੂੰ ਬਚਾਉਣ ਵਿੱਚ ਸਾਰੇ ਆਪਣਾ ਬਣਦਾ ਯੋਗਦਾਨ ਪਾ ਸਕਣ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਹ ਖੇਤ ਦਿਵਸ ਕਿਸਾਨ ਮਨਦੀਪ ਸਿੰਘ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤ ਵਿੱਚ ਮਨਾਇਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਸਮਾਰਟ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਦੇ ਢੰਗ ਤੇ ਫਾਇਦਿਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ।ਇਸ ਦੌਰਾਨ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਮੌਜੂਦਾ ਸਥਿਤੀ ਤੋਂ ਜਾਣੂੰ ਕਰਵਾਉਂਦਿਆਂ ਚੇਪੇ ਤੇ ਪੀਲੀ ਕੁੰਗੀ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਵੀ ਦੱਸਿਆਕਿਸਾਨਾਂ ਨੂੰ ਮਿੱਟੀ ਤੇ ਪਾਣੀ ਦੀ ਪਰਖ ਦੀ ਮਹੱਤਵ ਬਾਰੇ ਦੱਸਦਿਆਂ ਮਿੱਟੀ ਪਾਣੀ ਦੇ ਨਮੂਨੇ ਲੈਣ ਦੇ ਢੰਗ ਤੋ ਜਾਣੂੰ ਕਰਵਾਇਆਂ ਤਾਂ ਜੋ ਕਿਸਾਨ ਲੋੜ ਮੁਤਾਬਿਕ ਖਾਦਾਂ ਦੀ ਵਰਤੋ ਕਰਨ ਤੇ ਬੇਲੋੜੇ ਖਰਚੇ ਘੱਟ ਕਰਕੇ ਘੱਟ ਖਰਚੇ ਅਤੇ ਵੱਧ ਮੁਨਾਫੇ ਵਾਲੀ ਖੇਤੀ ਕਰਨ।ਕੈਂਪ ਦੌਰਾਨ ਖੇਤੀਬਾੜੀ ਅਫਸਰ ਬਲਾਕ ਸੰਗਤ ਡਾ. ਮਨੋਜ ਕੁਮਾਰ ਵੱਲੋ ਕਿਸਾਨਾ ਨੂੰ ਰੂੜੀ ਦੀ ਖਾਦ ਦੀ ਮਹੱਤਤਾ ਅਤੇ ਸਹੀ ਤਰੀਕੇ ਨਾਲ ਰੂੜੀ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆਕਿਸਾਨਾਂ ਨੂੰ ਘਰੇਲੂ ਬਗੀਚੀ ਤਹਿਤ ਘਰੇਲੂ ਖਪਤ ਲਈ ਸ਼ਬਜੀਆਂ ਅਤੇ ਫਲਾਂ ਦੀ ਕਾਸ਼ਤ ਦੇ ਮਹੱਤਵ ਅਤੇ ਘਰੇਲੂ ਬਗੀਚੀ ਤਿਆਰ ਕਰਨ ਬਾਰੇ ਦੱਸਿਆ ਤਾਂ ਜੋ ਕਿਸਾਨ ਆਪਣੀ ਰੋਜ਼ਮਾਰਾ ਦੀ ਜਿੰਦਗੀਲੋੜੀਂਦੇ ਪ੍ਰੋਟੀਨ ਅਤੇ ਹੋਰ ਖੁਰਾਕੀ ਤੱਤਾ ਦੀ ਪੂਰਤੀ ਘਰੇਲੂ ਬਗੀਚੀ ’ਚੋ ਹੀ ਕਰ ਸਕਣ।ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਭਰਪੂਰ ਸਿੰਘ ਸਿੱਧੂ, ਖੇਤੀਬਾੜੀ ਉਪ ਨਿਰੀਖਕ ਸ਼ਿਵ ਕੁਮਾਰ ਤੋਂ ਇਲਾਵਾ ਬਲਾਕ ਸੰਗਤ ਦਾ ਸਮੂਹ ਸਟਾਫ ਅਤੇ ਪਿੰਡ ਗਹਿਰੀ ਬੁੱਟਰ ਦੇ ਨਾਲ ਲੱਗਦੇ ਪਿੰਡਾਂ ਦੇ ਅਗਾਂਹਵਧੂ ਕਿਸਾਨ ਆਦਿ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button