Punjab

ਪਿੰਡ ਕੰਗ ਅਰਾਈਆ ਦੀ ਨਹਿਰ ‘ਚ ਪਾਣੀ ਓਵਰਫਲੋਅ ਹੋਣ ਕਾਰਨ ਪਿੰਡ ਦੇ ਖੇਤਾਂ ‘ਚ ਵੜਿਆ

ਫਿਲੌਰ, 6 ਜੂਨ : ਫਿਲੌਰ ਦੇ ਕਰੀਬੀ ਪਿੰਡ ਕੰਗ ਅਰਾਈਆਂ ਨੇੜਿਓਂ ਲੰਘਦੀ ਵੱਡੀ ਨਹਿਰ ਵਿੱਚ ਰਾਤ ਵੇਲੇ ਇਕਦਮ ਭਾਰੀ ਮਾਤਰਾ ਵਿੱਚ ਨਹਿਰੀ ਵਿਭਾਗ ਵੱਲੋਂ ਛੱਡਿਆ ਪਾਣੀ ਨਹਿਰ ਵਿੱਚ ਆ ਗਿਆ। ਨਹਿਰ ਦੇ ਗੇਟ ਬੰਦ ਹੋਣ ਕਰਕੇ ਪਾਣੀ ਓਵਰਫਲੋਅ ਹੋ ਕੇ ਭਾਰੀ ਮਾਤਰਾ ਵਿੱਚ ਪਿੰਡ ਦੇ ਖੇਤਾਂ ਵਿੱਚ ਜਾ ਵੜਿਆ ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਸਵੇਰੇ ਤੜਕਸਾਰ ਲੱਗਿਆ। ਕਿਸਾਨਾਂ ਨੇ ਪਿੰਡ ਦੇ ਗੁਰੂ ਘਰ ਵਿੱਚ ਜਾ ਕੇ ਅਨਾਊਂਸਮੈਂਟ ਕਰਵਾਈ ਗਈ। ਪਿੰਡ ਵਾਸੀ ਇਕੱਠੇ ਹੋ ਕੇ ਮੌਕੇ ‘ਤੇ ਪੁੱਜੇ ਤੇ ਪਾਣੀ ਨੂੰ ਰੋਕਣ ਦੇ ਯਤਨ ਕਰਨ ਲੱਗੇ ਪਰ ਵਹਾਅ ਜ਼ਿਆਦਾ ਤੇਜ਼ ਹੋਣ ਕਾਰਨ ਪਾਣੀ ਰੁਕ ਨਹੀਂ ਰਿਹਾ ਸੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਮੌਕੇ ‘ਤੇ ਸੱਦਿਆ। ਜੇ ਈ ਸੰਜੀਵ ਕੁਮਾਰ ਸਾਥੀ ਕਰਮਚਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਗੇਟ ਨੂੰ ਖੁਲ੍ਹਵਾਇਆ ਅਤੇ ਪਾਣੀ ਅਗਾਂਹ ਨੂੰ ਲੰਘਾਇਆ। ਹਰਦੀਪ ਸਿੰਘ ਮੈਂਬਰ ਗ੍ਰਾਮ ਪੰਚਾਇਤ ਕੰਗ ਅਰਾਈਆਂ ਨੇ ਦੱਸਿਆ ਕਿ ਜੇਕਰ ਅਸੀਂ ਰੌਲਾ ਨਾ ਪਾਉਂਦੇ ਤੇ ਵਿਭਾਗ ਨੂੰ ਸੂਚਿਤ ਨਾ ਕਰਦੇ ਤਾਂ ਸਾਡਾ ਭਾਰੀ ਨੁਕਸਾਨ ਹੋ ਜਾਣਾ ਸੀ। ਵਿਭਾਗ ਨਹਿਰੀ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਵਿਭਾਗ ਦੇ ਕਰਮਚਾਰੀਆਂ ਤੇ ਨੇੜਲੇ ਪਿੰਡਾਂ ਦੀ ਪੰਚਾਇਤ ਨੂੰ ਜ਼ਰੂਰ ਸੂਚਿਤ ਕਰਨ ਤਾਂ ਜੋ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ।

Related Articles

Leave a Reply

Your email address will not be published. Required fields are marked *

Back to top button