Punjab

ਪਿਸਤੋਲ ਦੇ ਜ਼ੋਰ ’ਤੇ ਆਈਸ ਕ੍ਰੀਮ ਲੈ ਕੇ ਭੱਜਾ ਨੌਜਵਾਨ, ਦੁਕਾਨਦਾਰ ਨੇ ਖੋਹਿਆ ਪਿਸਤੌਲ

ਤਰਨਤਾਰਨ, 29 ਜੁਲਾਈ: ਤਰਨਤਾਰਨ ਦੀ ਇਕ ਆਈਸਕ੍ਰੀਮ ਵਾਲੀ ਦੁਕਾਨ ’ਤੇ ਆਏ ਨੌਜਵਾਨਾਂ ਵੱਲੋਂ ਪਿਸਤੌਲ ਦੇ ਜ਼ੋਰ ’ਤੇ ਆਈਸਕ੍ਰੀਮ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਦੁਕਾਨਦਾਰ ਨੇ ਹਿੰਮਤ ਕਰ ਕੇ ਭੱਜ ਰਹੇ ਨੌਜਵਾਨ ਦਾ ਬੈਗ ਖੋਹ ਲਿਆ ਜਿਸ ’ਚੋਂ ਪਿਸਟਲ ਬਰਾਮਦ ਹੋਇਆ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਉਕਤ ਪਿਸਟਲ ਨੂੰ ਕਬਜ਼ੇ ’ਚ ਲੈ ਕੇ ਦੁਕਾਨਦਾਰ ਦੇ ਬਿਆਨਾਂ ’ਤੇ ਕਾਰ ਸਵਾਰ ਦੋ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਸਕਿਨ ਰੋਬਿਨ ਆਈਸਕ੍ਰੀਮ ਸ਼ਾਪ ਤਰਨਤਾਰਨ ਦੇ ਰਾਹੁਲ ਕੁਮਾਰ ਪੁੱਤਰ ਕਮਲੇਸ਼ ਤਿਵਾਰੀ ਵਾਸੀ ਖਰਮੇਲਾ ਕਾਨਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੀ ਰਾਤ ਕਰੀਬ ਪੌਣੇ 9 ਵਜੇ ਉਨ੍ਹਾਂ ਦੀ ਦੁਕਾਨ ’ਤੇ ਇਕ ਨੌਜਵਾਨ ਆਇਆ, ਜਿਸ ਨੇ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ। ਜਿਸ ਨੇ ਆਈਸਕ੍ਰੀਮ ਲਈ ਤੇ ਪੈਸੇ ਗੂਗਲ ਪੇਅ ਕਰਨ ਲਈ ਕਿਹਾ। ਪਰ ਇਸੇ ਦੌਰਾਨ ਉਸ ਨੇ ਆਪਣੇ ਗਲ ’ਚ ਪਾਏ ਹੈਂਡ ਬੈਗ ’ਚੋਂ ਪਿਸਟਲ ਕੱਢਿਆ ਤੇ ਪੈਸੇ ਮੰਗਣ ’ਤੇ ਗੋਲ਼ੀ ਮਾਰਨ ਦੀ ਧਮਕੀ ਦੇ ਦਿੱਤੀ। ਉਹ ਜਦੋਂ ਕਾਊਂਟਰ ਤੋਂ ਪਿੱਛੇ ਹਟ ਗਿਆ ਤਾਂ ਉਕਤ ਨੌਜਵਾਨ ਆਈਸਕ੍ਰੀਮ ਵਾਲਾ ਲਿਫ਼ਾਫ਼ਾ ਚੁੱਕ ਕੇ ਦੁਕਾਨ ਤੋਂ ਬਾਹਰ ਚਲਾ ਗਿਆ ਤੇ ਪਿਸਟਲ ਮੁੜ ਬੈਗ ’ਚ ਪਾ ਲਿਆ। ਉਸ ਨੇ ਹਿੰਮਤ ਕਰਕੇ ਖੋਹਬਾਜ਼ ਦਾ ਹੈਂਡਬੈਗ ਖੋਹ ਲਿਆ। ਜਦਂਕਿ ਉਕਤ ਨੌਜਵਾਨ ਬਾਹਰ ਖੜ੍ਹੀ ਕਾਰ ਜਿਸ ’ਚ ਪਹਿਲਾਂ ਹੀ ਇਕ ਨੌਜਵਾਨ ਬੈਠਾ ਸੀ ਨਾਲ ਬੈਠ ਕੇ ਕਾਰ ’ਚ ਫ਼ਰਾਰ ਹੋ ਗਿਆ। ਮੌਕੇ ’ਤੇ ਪੁੱਜੇ ਥਾਣਾ ਸਦਰ ਤਰਨਤਾਰਨ ਦੇ ਏਐੱਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਖੋਹੇ ਗਏ ਬੈਗ ’ਚੋਂ ਪਿਸਟਲ ਬਰਾਮਦ ਕਰ ਲਿਆ ਗਿਆ ਹੈ। ਜਿਸ ਦੇ ਮੈਗਜ਼ੀਨ ’ਚ ਚਾਰ ਕਾਰਤੂਸ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button