Punjab

ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਦੀ ਵੱਡੀ ਸਾਜ਼ਿਸ਼ ਨਾਕਾਮ

ਅੰਮ੍ਰਿਤਸਰ, 25 ਜੁਲਾਈ : ਸੀਮਾ ਸੁਰੱਖਿਆ ਬਲ ਨੇ ਇਕ ਵਾਰ ਫਿਰ ਪੰਜਾਬ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ’ਚ ਪਾਕਿਸਤਾਨ ਤੋਂ ਡਰੋਨ ਤਸਕਰੀ ਦੀ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਚੌਕਸ ਬੀਐੱਸਐੱਫ ਜਵਾਨਾਂ ਨੇ ਬੁੱਧਵਾਰ ਰਾਤ ਤੇ ਵੀਰਵਾਰ ਸਵੇਰੇ ਛੇ ਪਾਕਿਸਤਾਨੀ ਡਰੋਨ ਸੁੱਟੇ ਅਤੇ ਵੱਡੀ ਮਾਤਰਾ ’ਚ ਹਥਿਆਰ ਤੇ ਹੈਰੋਇਨ ਬਰਾਮਦ ਕੀਤੀ। ਇਹ ਕਾਰਵਾਈ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ’ਚ ਵੱਖ-ਵੱਖ ਘਟਨਾਵਾਂ ਦੌਰਾਨ ਕੀਤੀ ਗਈ। ਬੁੱਧਵਾਰ ਰਾਤ ਨੂੰ ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੋਦੇ ਪਿੰਡ ਨੇੜੇ ਇਕ ਵੱਡੀ ਕਾਰਵਾਈ ਕੀਤੀ ਅਤੇ ਸਮੇਂ ਸਿਰ ਤਕਨੀਕੀ ਉਪਕਰਨਾਂ ਦੀ ਮਦਦ ਨਾਲ ਡਰੋਨ ਨੂੰ ਸੁੱਟ ਦਿੱਤਾ। ਇਨ੍ਹਾਂ ਡਰੋਨਾਂ ਰਾਹੀਂ ਚਾਰ ਪੈਕੇਟਾਂ ’ਚ ਤਿੰਨ ਪਿਸਤੌਲ, ਤਿੰਨ ਮੈਗਜ਼ੀਨ ਤੇ ਲਗਪਗ ਇਕ ਕਿੱਲੋ ਸੱਤਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਫੋਰਸ ਦੇ ਜਵਾਨਾਂ ਨੇ ਸਾਰਾ ਸਾਮਾਨ ਜ਼ਬਤ ਕਰ ਲਿਆ ਹੈ। ਦਰਅਸਲ, ਬੀਐੱਸਐੱਫ ਨੂੰ ਖੂਫੀਆ ਵਿੰਗ ਤੋਂ ਸੂਚਨਾ ਮਿਲੀ ਸੀ ਕਿ ਤਰਨਤਾਰਨ ਜ਼ਿਲ੍ਹੇ ਦੇ ਡੱਲ ਪਿੰਡ ’ਚ ਇਕ ਝੋਨੇ ਦੇ ਖੇਤ ’ਚ ਕੋਈ ਇਤਰਾਜ਼ਯੋਗ ਵਸਤੂ ਹੈ। ਫੋਰਸ ਤੇ ਪੁਲਿਸ ਮੁਲਾਜ਼ਮਾਂ ਨੇ ਖੇਤ ’ਚ ਪਈ ਇਕ ਪਿਸਤੌਲ ਤੇ ਇਕ ਮੈਗਜ਼ੀਨ ਦੀ ਉੱਪਰਲੀ ਸਲਾਈਡ ਬਰਾਮਦ ਕੀਤੀ ਹੈ। ਇਹ ਇਲਾਕਾ ਲੰਬੇ ਸਮੇਂ ਤੋਂ ਪਾਕਿਸਤਾਨੀ ਡਰੋਨ ਗਤੀਵਿਧੀਆਂ ਦਾ ਨਿਸ਼ਾਨਾ ਰਿਹਾ ਹੈ। ਇਸੇ ਤਰ੍ਹਾਂ ਵੀਰਵਾਰ ਸਵੇਰੇ ਬੀਐੱਸਐੱਫ ਦੀ ਤਕਨੀਕੀ ਟੀਮ ਨੇ ਅਟਾਰੀ ਪਿੰਡ ਦੇ ਨੇੜੇ ਇਕ ਹੋਰ ਡਰੋਨ ਨੂੰ ਗੋਲ਼ੀ ਮਾਰ ਦਿੱਤੀ। ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ’ਚੋਂ ਇਕ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ। ਪੁਲਿਸ ਨੇ ਉਪਰੋਕਤ ਦੋਵਾਂ ਮਾਮਲਿਆਂ ’ਚ ਕੇਸ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button