Punjab

ਪਾਕਿਸਤਾਨੀ ਤਸਕਰਾਂ ਨੇ ਹੜ੍ਹ ਦੇ ਪਾਣੀ ’ਚ ਤੈਰ ਕੇ ਪਹੁੰਚਾਏ ਹਥਿਆਰ ਤੇ ਹੈਰੋਇਨ ਦੀਆਂ ਅੱਠ ਖੇਪਾਂ

ਬੀਐੱਸਐਫ ਦਾ ਸਰਚ ਆਪ੍ਰੇਸ਼ਨ ਜਾਰੀ

ਅੰਮ੍ਰਿਤਸਰ, 14 ਸਤੰਬਰ : ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ ਵਿਚ ਹੜ੍ਹ ਦੇ ਪਾਣੀ ਕਾਰਨ ਆਮ ਲੋਕਾਂ ਦੀ ਹਾਲਤ ਵਿਗੜ ਗਈ, ਉੱਥੇ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਚਾਂਦੀ ਰਹੀ। ਆਈਐੱਸਆਈ ਦੇ ਨਿਰਦੇਸ਼ਾਂ ’ਤੇ ਦੋਵਾਂ ਦੇਸ਼ਾਂ ਦੇ ਤਸਕਰਾਂ ਨੇ ਇਸ ਸਮੇਂ ਦੌਰਾਨ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਕੀਤੀ। ਇਨ੍ਹਾਂ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ ਨਾਂ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਨੂੰ ਅੰਮ੍ਰਿਤਸਰ (ਦਿਹਾਤੀ) ਦੇ ਰਮਦਾਸ ਅਤੇ ਅਜਨਾਲਾ ਦਰਿਆ ਖੇਤਰਾਂ ਵਿਚ ਹਥਿਆਰਾਂ ਦੀਆਂ ਅੱਠ ਵੱਡੀਆਂ ਖੇਪਾਂ ਪਹੁੰਚਣ ਬਾਰੇ ਇਨਪੁਟ ਮਿਲੇ ਹਨ। ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਨੂੰ ਭਾਰਤ-ਪਾਕਿ ਤਸਕਰਾਂ ਵਿਚਕਾਰ ਗੱਲਬਾਤ ਦੀ ਰਿਕਾਰਡਿੰਗ ਵੀ ਮਿਲੀ ਹੈ। ਦੋਵਾਂ ਮੁਲਜ਼ਮਾਂ ਨੇ ਇਸ ਬਾਰੇ ਗੱਲ ਕੀਤੀ ਹੈ ਕਿ ਪਾਕਿਸਤਾਨੀ ਤਸਕਰਾਂ ਨੇ ਟਰੱਕ ਦੇ ਟਾਇਰਾਂ ਦੀਆਂ ਟਿਊਬਾਂ ਵਿਚ ਪਿਸਤੌਲ, ਆਰਡੀਐਕਸ, ਗ੍ਰਨੇਡ ਅਤੇ ਏਕੇ-ਟਾਈਪ ਰਾਈਫਲਾਂ ਲੁਕੋਈਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਪਾਣੀ ਵਿਚ ਤੈਰ ਕੇ ਭਾਰਤੀ ਖੇਤਰ ਵਿਚ ਲੁਕੋਇਆ ਹੈ। ਇਨ੍ਹਾਂ ਵਿਚੋਂ ਕੁਝ ਖੇਪਾਂ ਨੂੰ ਭਾਰਤੀ ਤਸਕਰਾਂ ਟਿਕਾਣੇ ਲਗਾ ਦਿੱਤਾ ਹੈ ਅਤੇ ਕੁਝ ਉੱਥੇ ਦੱਬ ਦਿੱਤੀਆਂ ਹਨ। ਪਤਾ ਲੱਗਾ ਹੈ ਕਿ ਸੂਚਨਾ ਮਿਲਦੇ ਹੀ ਬੀਐੱਸਐੱਫ, ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਖਤਰਨਾਕ ਹਥਿਆਰਾਂ ਨੂੰ ਬਰਾਮਦ ਕਰਨ ਲਈ ਸਰਗਰਮ ਹੋ ਗਈਆਂ ਹਨ। ਪੁਲਿਸ ਅਤੇ ਬੀਐੱਸਐੱਫ ਵੱਲੋਂ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਬੀਐੱਸਐੱਫ ਅਧਿਕਾਰੀਆਂ ਨੇ ਕੁਝ ਇਲਾਕਿਆਂ ਵਿਚ ਮੌਕੇ ਦਾ ਮੁਆਇਨਾ ਵੀ ਕੀਤਾ ਹੈ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਆਈਐੱਸਆਈ

ਕਦੋਂ ਤੇ ਕਿੱਥੋਂ ਮਿਲੇ ਹਥਿਆਰ

12 ਸਤੰਬਰ ਨੂੰ ਸੀਆਈ ਅੰਮ੍ਰਿਤਸਰ ਨੇ ਪੰਜ ਤਸਕਰਾਂ ਨੂੰ ਛੇ ਪਿਸਤੌਲਾਂ, ਛੇ ਲੱਖ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ, 11 ਸਤੰਬਰ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5.75 ਲੱਖ ਹਵਾਲਾ ਮਨੀ ਛੇ ਪਿਸਤੌਲ ਬਰਾਮਦ ਕੀਤੇ, ਥਾਣਾ ਘਰਿੰਡਾ ਪੁਲਿਸ ਨੇ ਤਿੰਨ ਪਿਸਤੌਲ ਬਰਾਮਦ ਕੀਤੇ, ਫਾਜ਼ਿਲਕਾ ਵਿਚ ਪਾਕਿਸਤਾਨੀ ਤਸਕਰਾਂ ਨੇ ਕੰਡਿਆਲੀ ਤਾਰ ਵਿਚ ਫਸੇ ਪਲਾਸਟਿਕ ਪਾਈਪ ਨਾਲ 27 ਪਿਸਤੌਲ ਭੇਜੇ, ਜੋ ਬਰਾਮਦ ਕੀਤੇ ਗਏ, 10 ਸਤੰਬਰ ਨੂੰ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਦੋ ਤਸਕਰਾਂ ਨੂੰ ਦੋ ਪਿਸਤੌਲਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ, 9 ਸਤੰਬਰ ਨੂੰ ਐੱਨਆਈਏ ਨੇ ਨਿਸ਼ਾਨਦੇਹੀ ਦੀ ਸੂਚਨਾ ’ਤੇ ਬਟਾਲਾ ਤੋਂ ਤਿੰਨ ਗ੍ਰਨੇਡ ਬਰਾਮਦ ਕੀਤੇ ਤੇ 8 ਸਤੰਬਰ ਨੂੰ ਛੇਹਰਟਾ ਪੁਲਿਸ ਨੇ ਵੀਹ ਕਿੱਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕਰਨ ਤੋਂ ਬਾਅਦ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

Related Articles

Leave a Reply

Your email address will not be published. Required fields are marked *

Back to top button