Punjab

ਪਹਿਲਾਂ ਦਾੜ੍ਹੀ-ਵਾਲ ਕੱਟੇ ਤੇ ਫਿਰ ਮੂੰਹ ਕਾਲਾ ਕਰ ਕੇ ਨੌਜਵਾਨ ਨੂੰ ਲੁਧਿਆਣਾ ‘ਚ ਘੁਮਾਇਆ; ਕੁੜੀ ਵਾਲਿਆਂ ਨੇ ਦਿੱਤੀ ਕੋਰਟ ਮੈਰਿਜ ਦੀ ਸਜ਼ਾ

ਲੁਧਿਆਣਾ, 6 ਜੁਲਾਈ : ਮੇਹਰਬਾਨ ਇਲਾਕੇ ‘ਚ ਕੋਰਟ ਮੈਰਿਜ ਤੋਂ ਨਾਰਾਜ਼ ਲੜਕੀ ਧਿਰ ਦੇ ਕੁਝ ਲੋਕਾਂ ਨੇ ਪਹਿਲਾਂ ਇਕ ਨੌਜਵਾਨ ਦੇ ਵਾਲ ਕੱਟੇ ਤੇ ਫਿਰ ਉਸਦਾ ਮੂੰਹ ਕਾਲਾ ਕਰ ਕੇ ਉਸਨੂੰ ਪੂਰੇ ਪਿੰਡ ਵਿਚ ਘੁਮਾਇਆ। ਮੁਲਜ਼ਮ ਇਸ ਕਾਰਵਾਈ ਦੀ ਵੀਡੀਓ ਵੀ ਬਣਾ ਰਹੇ ਸਨ, ਜੋ ਕਿ ਸਾਹਮਣੇ ਆਈ ਹੈ। ਥਾਣਾ ਮੇਹਰਬਾਨ ‘ਚ ਲਗਪਗ 16 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਜੂਨ ਮਹੀਨੇ ਇਕ ਯੁਵਕ ਨੇ ਮੇਹਰਬਾਨ ਇਲਾਕੇ ਦੀ ਇਕ ਕੁੜੀ ਨਾਲ ਕੋਰਟ ਮੈਰਿਜ ਕਰਵਾਈ ਸੀ। ਸ਼ਨਿਚਰਵਾਰ ਨੂੰ ਕੋਰਟ ਮੈਰਿਜ ਕਰਨ ਵਾਲੇ ਨੌਜਵਾਨ ਦਾ ਇਕ ਦੋਸਤ ਇਲਾਕੇ ‘ਚ ਇਕ ਸੈਲੂਨ ‘ਚ ਕਟਿੰਗ ਕਰਵਾ ਰਿਹਾ ਸੀ। ਲੜਕੀ ਧਿਰ ਨੂੰ ਸ਼ੱਕ ਸੀ ਕਿ ਉਕਤ ਨੌਜਵਾਨ ਨੂੰ ਉਨ੍ਹਾਂ ਦੀ ਧੀ ਬਾਰੇ ਪਤਾ ਹੈ। ਇਸ ਦੇ ਬਾਅਦ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਪਹਿਲਾਂ ਉਸਦੇ ਸਿਰ ਦੇ ਵਾਲ ਕੱਟੇ, ਫਿਰ ਉਸਦੀ ਦਾੜ੍ਹੀ-ਮੁੱਛ ਕੱਟ ਕੇ ਮੂੰਹ ਕਾਲਾ ਕਰ ਕੇ ਉਸਨੂੰ ਪੂਰੇ ਪਿੰਡ ‘ਚ ਘੁਮਾਉਣ ਲੱਗੇ। ਪਿੰਡ ਵਿਚ ਕਾਫੀ ਹੰਗਾਮਾ ਹੋ ਗਿਆ। ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button