Punjab

ਪਤੰਗ ਕੱਢਦੇ ਸਮੇਂ ਕਰੰਟ ਲੱਗਣ ਕਾਰਨ 10 ਸਾਲਾ ਬੱਚੇ ਦੀ ਮੌਤ

ਜਲੰਧਰ, 27 ਫਰਵਰੀ- ਅੱਜ ਬਿਜਲੀ ਦੇ ਕਰੰਟ ਲੱਗਣ ਨਾਲ ਇਕ ਬੱਚੇ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੜ੍ਹਾ ਦੇ ਈਦਗਾਹ ਇਲਾਕੇ ਵਿਚ ਤਾਰਾਂ ਤੋਂ ਪਤੰਗਾਂ ਕੱਢਣ ਦੀ ਕੋਸ਼ਿਸ਼ ਦੌਰਾਨ ਵਾਪਰੀ ਅਤੇ ਇਸ ਘਟਨਾ ਵਿਚ ਇਕ 10 ਸਾਲਾ ਬੱਚੇ ਦੀ ਬਿਜਲੀ ਦੇ ਝਟਕੇ ਨਾਲ ਮੌਤ ਹੋ ਗਈ। ਮ੍ਰਿਤਕ ਨਾਬਾਲਗ ਦੀ ਪਛਾਣ ਦਾਨਿਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਆਪਣੇ ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ ਅਤੇ ਇਸ ਦੌਰਾਨ ਪਤੰਗ ਦੀ ਡੋਰ ਤਾਰਾਂ ਵਿਚ ਫਸ ਗਈ, ਜਦੋਂ ਦਾਨਿਸ਼ ਨੇ ਘਰ ਦੀ ਛੱਤ ਦੇ ਨੇੜਿਓਂ ਲੰਘਦੀਆਂ ਤਾਰਾਂ ਤੋਂ ਪਤੰਗ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਰੱਸੀ ਦੀ ਬਜਾਏ ਮੁੱਖ ਤਾਰ ਨੂੰ ਛੂਹ ਲਿਆ। ਤਾਰ ਨੂੰ ਛੂਹਦੇ ਹੀ ਉਹ ਬੁਰੀ ਤਰ੍ਹਾਂ ਸੜ ਗਿਆ। ਦਾਨਿਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button