
ਸਮਾਣਾ, 6 ਜਨਵਰੀ- ਦੇਰ ਸ਼ਾਮ ਸਹਿਜਪੁਰਾ ਰੋਡ ’ਤੇ ਪਤੰਗ ਉਡਾਉਂਦੇ ਸਮੇਂ ਘਰ ਦੀ ਛੱਤ ਤੋਂ ਡਿੱਗਣ ਕਾਰਨ ਪੰਜਵੀਂ ’ਚ ਪੜ੍ਹਦੇ 11 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਜਸ਼ਨਦੀਪ 11 ਦੇ ਪਿਤਾ ਗੁਰਤੇਜ ਸਿੰਘ ਵਾਸੀ ਕੁਲਾਰਾਂ ਨੇ ਦੱਸਿਆ ਕਿ ਉਸਦਾ ਲੜਕਾ ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ ਕਿ ਛੱਤ ਤੋਂ ਡਿੱਗਣ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ। ਇਲਾਜ ਲਈ ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਸੁਰਿੰਦਰ ਸਿੰਘ ਮੁਤਾਬਕ ਖੂਨ ਜ਼ਿਆਦਾ ਵਗਣ ਕਾਰਨ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ। ਜਦੋਂ ਤੱਕ ਪਰਿਵਾਰ ਲੜਕੇ ਨੂੰ ਹਸਪਤਾਲ ਲੈ ਕੇ ਪੁੱਜਾ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਬੱਚੇ ਦੀ ਮਾਂ ਪਿਛਲੇ ਕਰੀਬ ਢਾਈ ਸਾਲ ਤੋਂ ਪੇਕੇ ਪਰਿਵਾਰ ‘ਚ ਰਹਿ ਰਹੀ ਸੀ।



