National

ਪਤੀ ਨੇ ਲਿਆ ਫਾਹਾ, 44 ਮਿੰਟ ਤਕ ਆਨਲਾਈਨ ਦੇਖਦੀਆਂ ਰਹੀਆਂ ਪਤਨੀ ਤੇ ਸੱਸ, ਪੁਲਿਸ ਨੇ ਕੀਤੀਆਂ ਗ੍ਰਿਫ਼ਤਾਰ

ਰੀਵਾ, 24 ਮਾਰਚ-ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਸਿਰਮੌਰ ਥਾਣਾ ਖੇਤਰ ਦੇ ਮਹਰਾ ਪਿੰਡ ‘ਚ 30 ਸਾਲਾ ਨੌਜਵਾਨ ਸ਼ਿਵ ਪ੍ਰਕਾਸ਼ ਤਿਵਾਰੀ ਨੇ ਇੰਟਰਨੈਟ ਮੀਡੀਆ ‘ਤੇ ਲਾਈਵ ਆ ਕੇ ਫਾਹਾ ਲੈ ਲਿਆ। ਘਟਨਾ ਲਈ ਉਸਨੇ ਆਪਣੀ ਪਤਨੀ ਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆਦੋਵਾਂ ਨੇ ਪੂਰਾ ਘਟਨਾਕ੍ਰਮ ਲਾਈਵ ਦੇਖਿਆ, ਪਰ ਉਸਨੂੰ ਰੋਕਿਆ ਨਹੀਂਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਪ੍ਰਿਆ ਤਿਵਾਰੀ ਤੇ ਉਸ ਦੀ ਸੱਸ ਗੀਤਾ ਪਤਨੀ ਵਿਨਾਇਕ ਦੁਬੇ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਅਤੇ ਮਾਨਸਿਕ ਤੌਰ ‘ਤੇ ਤੰਗ ਕਰਨ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਇਹ ਘਟਨਾ 16 ਮਾਰਚ ਦੀ ਹੈ।

ਪਤਨੀ ਕਿਸੇ ਹੋਰ ਨਾਲ ਗੱਲਾਂ ਕਰਨ ਲੱਗੀ

ਸਿਰਮੌਰ ਦੇ ਐਸਡੀਓਪੀ ਉਮੇਸ਼ ਪ੍ਰਜਾਪਤੀ ਨੇ ਦੱਸਿਆ ਕਿ ਸੇਲਜ਼ਮੈਨ ਦਾ ਕੰਮ ਕਰਨ ਵਾਲੇ ਸ਼ਿਵ ਪ੍ਰਕਾਸ਼ ਦਾ ਵਿਆਹ ਦੋ ਸਾਲ ਪਹਿਲਾਂ ਬੈਕੁੰਠਪੁਰ ਦੇ ਰਿਮਾਰੀ ਦੀ ਪ੍ਰਿਆ ਤਿਵਾਰੀ ਨਾਲ ਹੋਈ ਸੀ। ਕੁਝ ਮਹੀਨਿਆਂ ਬਾਅਦ ਪਤਨੀ ਲੁਕ-ਲੁਕ ਕੇ ਕਿਸੇ ਹੋਰ ਨਾਲ ਗੱਲਾਂ ਕਰਨ ਲੱਗੀ, ਜਿਸ ਨਾਲ ਦੋਵਾਂ ‘ਚ ਵਿਵਾਦ ਵਧਦਾ ਗਿਆ।

ਲਗਪਗ ਦੋ ਮਹੀਨੇ ਪਹਿਲਾਂ ਇਕ ਹਾਦਸੇ ‘ਚ ਪੈਰ ਟੁੱਟਣ ‘ਤੇ ਸ਼ਿਵ ਪ੍ਰਕਾਸ਼ ਬੈਸਾਖੀਆਂ ‘ਤੇ ਆ ਗਿਆ। ਇਸ ਤੋਂ ਬਾਅਦ ਪਤਨੀ ਨਵਜਾਤ ਬੱਚੇ ਨੂੰ ਲੈ ਕੇ ਪੇਕੇ ਚਲੀ ਗਈ ਤੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾਹਾਦਸੇ ਤੋਂ ਬਾਅਦ ਮ੍ਰਿਤਕ ਆਪਣੇ ਪਿੰਡ ‘ਚ ਰਹਿ ਰਿਹਾ ਸੀ।

ਘਟਨਾ ਨੂੰ 44 ਮਿੰਟ ਤਕ ਸੱਸ ਅਤੇ ਪਤਨੀ ਨੇ ਆਨਲਾਈਨ ਦੇਖਿਆ

ਪਤੀ ਦੇ ਲਾਈਵ ਆ ਕੇ ਆਪਣੀ ਪੀੜਾ ਸੁਣਾਉਣ ਤੋਂ ਲੈ ਕੇ ਸੁਸਾਈਡ ਕਰਨ ਤਕ ਦਾ 44 ਮਿੰਟ ਦਾ ਘਟਨਾਕ੍ਰਮ ਪਤਨੀ ਅਤੇ ਉਸ ਦੀ ਮਾਂ ਆਨਲਾਈਨ ਦੇਖਦੀਆਂ ਰਹੀਆਂਉਸਨੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀਘਟਨਾ ਵਾਲੇ ਦਿਨ ਨੌਜਵਾਨ ਪਤਨੀ ਨੂੰ ਮਨਾਉਣ ਲਈ ਸਸੁਰਾਲ ਗਿਆ ਸੀ, ਪਰ ਉੱਥੇ ਵੀ ਉਸ ਦੀ ਬੇਇਜ਼ਤੀ ਤੇ ਮਾਰਕੁੱਟ ਕੀਤੀ ਗਈ। ਇਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ ਤੇ ਫਾਹਾ ਲਗਾ ਲਿਆ। ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਇੰਟਰਨੈਟ ਮੀਡੀਆ ਵੀਡੀਓ ਨੂੰ ਸਬੂਤ ਦੇ ਤੌਰ ‘ਤੇ ਸੁਰੱਖਿਅਤ ਰੱਖਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button