National

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੇਵਾਮੁਕਤ ਫੌਜੀ ਪਤੀ ਦੀ ਹੱਤਿਆ

ਹੱਥ-ਪੈਰ ਵੱਢ ਕੇ ਸੁੱਟੇ; ਮੋਬਾਈਲ ਨੇ ਖੋਲ੍ਹਿਆ ਸਾਰਾ ਭੇਤ

ਬਲੀਆ, 14 ਮਈ- ਸਿਕੰਦਰਪੁਰ ਦੇ ਖਰੀਦ ਦਿਆਰੇ ‘ਚ ਸ਼ਨਿਚਰਵਾਰ ਨੂੰ ਮਿਲੇ ਕੱਟੇ ਹੋਏ ਹੱਥ-ਪੈਰ ਦੀ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸੇਵਾਮੁਕਤ ਬੀਆਰਓ ਮੁਲਾਜ਼ਮ ਦੇਵੇਂਦਰ ਰਾਮ ਦੀ ਹੱਤਿਆ ਕਰ ਕੇ ਉਸ ਦੇ ਸਰੀਰ ਨੂੰ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ ਸੀ। ਉਸ ਦੀ ਧੀ ਅੰਬਲੀ ਗੌਤਮ ਦੀ ਸ਼ਿਕਾਇਤ ‘ਤੇ ਪਤਨੀ ਮਾਇਆ ਦੇਵੀ, ਮਿਥਿਲੇਸ਼ ਪਟੇਲ, ਅਨਿਲ ਕੁਮਾਰ ਯਾਦਵ ਤੇ ਸਤੀਸ਼ ਯਾਦਵ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮੰਗਲਵਾਰ ਰਾਤ ਟਾਊਨ ਪੌਲੀਟੈਕਨਿਕ ਪਰਿਖਰਾ ਜੇਲ੍ਹ ਦੇ ਪਿੱਛੇ ਬਹਾਦੁਰਪੁਰ ਨੇੜੇ ਪੁਲਿਸ ਮੁਕਾਬਲੇ ‘ਚ ਅਨਿਲ ਯਾਦਵ ਤੇ ਸਤੀਸ਼ ਸਮੇਤ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਤਮੰਚਾ, ਧਾਰਦਾਰ ਹਥਿਆਰ ਤੇ ਘਟਨਾ ‘ਚ ਵਰਤੀ ਗਈ ਬੋਲੇਰੋ ਬਰਾਮਦ ਕੀਤੇ ਗਏ। ਐਸਪੀ ਓਮਵੀਰ ਸਿੰਘ ਨੇ ਦੱਸਿਆ ਕਿ ਹਰਿਰਪੁਰ ਖੜਸਰਾ ਨਿਵਾਸੀ ਦੇਵੇਂਦਰ ਰਾਮ ਆਪਣੀ ਪਤਨੀ ਨਾਲ ਬਹਾਦਰਪੁਰ ‘ਚ ਰਹਿੰਦਾ ਸੀ। 10 ਮਈ ਨੂੰ ਮਾਇਆ ਦੇਵੀ ਨੇ ਬਕਸਰ ਤੋਂ ਗਾਇਬ ਹੋਣ ਦੀ ਗੰਮਸ਼ੁਦਗੀ ਰਿਪੋਰਟ ਕੋਤਵਾਲੀ ਸ਼ਹਿਰ ‘ਚ ਦਰਜ ਕਰਵਾਈ। ਪੁਲਿਸ ਜਾਂਚ ‘ਚ ਦੇਵੇਂਦਰ ਰਾਮ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਉਨ੍ਹਾਂ ਦੇ ਘਰ ਦੀ ਹੀ ਪਾਈ ਗਈ। ਇਸੇ ਦੌਰਾਨ 11 ਮਈ ਨੂੰ ਦਿਆਰ ‘ਚ ਕੱਟੇ ਹੋਏ ਹੱਥ-ਪੈਰ ਮਿਲੇ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਿਸ ‘ਚ ਮਾਇਆ ਦੇਵੀ ਨੇ ਪੂਰੀ ਘਟਨਾ ਦੀ ਕਹਾਣੀ ਬਿਆਨ ਕਰ ਦਿੱਤੀ। ਇਸ ਮਾਮਲੇ ‘ਚ 12 ਮਈ ਨੂੰ ਮਾਇਆ ਦੇਵੀ ਦੀ ਧੀ ਅੰਬਲੀ ਗੌਤਮ ਦੀ ਤਹਿਰੀਰ ‘ਤੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਮੁਲਜ਼ਮ ਮਾਇਆ ਦੇਵੀ ਤੇ ਮਿਥਿਲੇਸ਼ ਪਟੇਲ ਦੀ ਨਿਸ਼ਾਨਦੇਹੀ ‘ਤੇ ਮਰਹੂਮ ਦੇਵੇਂਦਰ ਰਾਮ ਦਾ ਧੜ ਖਰੀਦ ਦਰੌਲੀ ਦੇ ਸਿਵਾਨ ਸਥਿਤ ਖੂਹ ਤੋਂ ਬਰਾਮਦ ਕੀਤਾ ਗਿਆ। ਪੁਲਿਸ ਦੀ ਸਖ਼ਤ ਪੁੱਛਗਿੱਛ ‘ਚ ਔਰਤ ਨੇ ਦੱਸਿਆ ਕਿ ਬਹਾਦਰਪੁਰ ਸਥਿਤ ਆਪਣੇ ਘਰ ‘ਚ ਦੇਵੇਂਦਰ ਰਾਮ ਨੂੰ ਕੱਟ-ਵੱਢ ਕੇ ਸਰੀਰ ਨੂੰ ਛੁਪਾਉਣ ਲਈ ਹੱਥ-ਪੈਰ ਖਰੀਦ ਦਰੌਲੀ ਸਿਵਾਨ ‘ਚ ਇਕ ਬਾਗ ‘ਚ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਮਾਇਆ ਦੇਵੀ ਅਤੇ ਮਿਥਿਲੇਸ਼ ਪਟੇਲ ਨੂੰ ਬੋਲੇਰੋ ਸਮੇਤ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਵਾਹਨ ਦੀ ਜਾਂਚ ਦੌਰਾਨ ਟਾਊਨ ਪਾਲੀਟੈਕਨਿਕ ਪਰਿਖਰਾ ਜੇਲ੍ਹ ਦੇ ਪਿੱਛੇ ਬਹਾਦੁਰਪੁਰ ਨੇੜੇ ਪੁਲਿਸ ਨੂੰ ਦੇਖ ਕੇ ਮੁਲਜ਼ਮ ਭੱਜਣ ਲੱਗੇ। ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਟੀਮ ਨੇ ਆਤਮਰੱਖਿਆ ‘ਚ ਗੋਲ਼ੀ ਚਲਾਈ, ਜੋ ਅਨਿਲ ਯਾਦਵ ਦੇ ਪੈਰ ‘ਚ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਿਆ, ਜਦਕਿ ਸਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਸਪੀ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਦਾ ਅਦਾਲਤ ‘ਚ ਚਾਲਾਨ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਬਾਗ ‘ਚ ਮਿਲੇ ਹੱਥ-ਪੈਰ ਦੀ ਡੀਐਨਏ ਜਾਂਚ ਕਰਵਾਈ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button