National

ਪਤਨੀ ਨੂੰ ਬਚਾਉਣ ਲਈ ਬਾਘ ਨਾਲ ਗੁੱਥਮ-ਗੁੱਥਾ ਹੋਇਆ ਪਤੀ

ਕੋਲਕਾਤਾ, 26 ਦਸੰਬਰ : ਬੰਗਾਲ ਦੇ ਦੱਖਣ 24 ਪਰਗਣਾ ਜ਼ਿਲ੍ਹੇ ਦੇ ਸੁੰਦਰਬਨ ਵਿਚ ਪਤੀ ਨੇ ਆਪਣੀ ਪਤਨੀ ਨੂੰ ਬਾਘ ਦੇ ਹਮਲੇ ਤੋਂ ਬਚਾਉਣ ਲਈ ਉਸ ਨਾਲ ਮੁਕਾਬਲਾ ਕੀਤਾ। ਹਾਲਾਂਕਿ ਬਾਘ ਦੇ ਹਮਲੇ ਵਿਚ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਔਰਤ ਦਾ ਨਾਂ ਸ਼ੰਕਰੀ ਨਾਯੇਕ ਹੈ। ਜਾਣਕਾਰੀ ਮੁਤਾਬਕ, ਛੇ ਲੋਕਾਂ ਦਾ ਇਕ ਗਰੁੱਪ ਕੇਕੜੇ ਅਤੇ ਮੱਛੀਆਂ ਫੜਨ ਲਈ ਇਕ ਛੋਟੀ ਬੇੜੀ ਵਿਚ ਸਵਾਰ ਹੋ ਕੇ ਸੁੰਦਰਬਨ ਦੇ ਕਲਸ ਟਾਪੂ ’ਤੇ ਗਿਆ ਸੀ। ਕਲਸ ਟਾਪੂ ਨੇੜੇ ਇਕ ਨਦੀ ਵਿਚ ਕੇਕੜੇ ਫੜਦੇ ਸਮੇਂ ਅਚਾਨਕ ਇਕ ਬਾਘ ਨੇ ਸ਼ੰਕਰੀ ਨਾਯੇਕ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਖਿੱਚ ਕੇ ਜੰਗਲ ਵੱਲ ਲਿਜਾਣ ਲੱਗਾ। ਇਹ ਦੇਖ ਕੇ ਉਸ ਦਾ ਪਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਾਘ ਨਾਲ ਭਿੜ ਗਿਆ। ਉਹ ਕਾਫੀ ਦੇਰ ਤੱਕ ਬਾਘ ਨਾਲ ਗੁੱਥਮ-ਗੁੱਥਾ ਹੁੰਦਾ ਰਿਹਾ। ਬਾਅਦ ਵਿਚ ਉਸ ਦੇ ਸਾਥੀਆਂ ਨੇ ਮਦਦ ਲਈ ਅੱਗੇ ਆ ਕੇ ਰਾਡਾਂ ਤੇ ਡੰਡਿਆਂ ਨਾਲ ਬਾਘ ਨੂੰ ਜੰਗਲ ਵਿਚ ਭਜਾ ਦਿੱਤਾ। ਸ਼ੰਕਰੀ ਕਿਸੇ ਤਰ੍ਹਾਂ ਬਚ ਗਈ ਪਰ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਪਹਿਲਾਂ ਪਾਥਰਪ੍ਰਤਿਮਾ ਗ੍ਰਾਮੀਣ ਹਸਪਤਾਲ ਵਿਚ ਲਿਜਾਇਆ ਗਿਆ। ਬਾਅਦ ਵਿਚ ਹਾਲਤ ਖਰਾਬ ਹੋਣ ’ਤੇ ਉਸ ਨੂੰ ਕਾਕਦਵੀਪ ਉਪ-ਜ਼ਿਲ੍ਹਾ ਹਸਪਤਾਲ ਵਿਚ ਭੇਜ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button