Punjab

ਪਤਨੀ ਤੋਂ ਨਾਰਾਜ ਪਤੀ ਨੇ ਗੁੱਸੇ ‘ਚ ਘਰ ਨੂੰ ਲਗਾਈ ਅੱਗ

ਸਾਮਾਨ ਸੜ ਕੇ ਹੋਇਆ ਸਵਾਹ

ਬਠਿੰਡਾ, 20 ਅਗਸਤ : ਸ਼ਹਿਰ ਦੇ ਜਨਤਾ ਨਗਰ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਨਾਰਾਜ਼ ਹੋਣ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ। ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਬੱਚਿਆਂ ਤੇ ਬਜ਼ੁਰਗ ਨੂੰ ਘਰ ਤੋਂ ਬਾਹਰ ਕੱਢ ਲਿਆਂਦਾ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ, ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ 6 ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਨੇ ਮੰਗਲਵਾਰ ਰਾਤ ਨੂੰ ਆਪਣੀ ਪਤਨੀ ਨਾਲ ਹੋਈ ਲੜਾਈ ਤੋਂ ਬਾਅਦ ਘਰ ਵਿਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਤੇ ਆਪ ਫ਼ਰਾਰ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button